ਉੱਤਰਾਖੰਡ ''ਚ ਮੁੱਖ ਮੰਤਰੀ ਨਿਵਾਸ ਅਤੇ ਸਕੱਤਰੇਤ ''ਚ ਹੁਣ ਕੁੱਲ੍ਹੜ ''ਚ ਮਿਲੇਗੀ ਚਾਹ

Saturday, Jun 11, 2022 - 11:09 PM (IST)

ਦੇਹਰਾਦੂਨ (ਭਾਸ਼ਾ)-ਅਮੀਰ ਅਤੇ ਪੁਰਾਤਨ ਦਸਤਕਾਰੀ 'ਘੁਮਿਆਰੀ ਕਲਾ' ਨੂੰ ਮੁੜ-ਸੁਰਜੀਤ ਕਰਦੇ ਹੋਏ ਸਰਕਾਰ ਇਸ ਨੂੰ ਸੂਬੇ 'ਚ ਉਤਸ਼ਾਹਿਤ ਕਰੇਗੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਸਬੰਧੀ ਸਕੱਤਰੇਤ ਵਿਖੇ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਉਨ੍ਹਾਂ ਮੁੱਖ ਮੰਤਰੀ ਨਿਵਾਸ ਅਤੇ ਸਕੱਤਰੇਤ ਵਿਖੇ ਕੁੱਲ੍ਹੜ (ਮਿੱਟੀ ਦੇ ਗਿਲਾਸ) 'ਚ ਚਾਹ ਦੇਣ ਦੀ ਰਿਵਾਇਤ ਸ਼ੁਰੂ ਕਰਨ ਲਈ ਕਿਹਾ। ਇਸ ਦੀ ਸ਼ੁਰੂਆਤ ਵੀ ਉਨ੍ਹਾਂ ਨੇ ਅਧਿਕਾਰੀਆਂ ਨਾਲ ਕੁੱਲ੍ਹੜ ਵਿੱਚ ਚਾਹ ਪੀ ਕੇ ਕੀਤੀ।

ਇਹ ਵੀ ਪੜ੍ਹੋ : RBI ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ-ਹਾਲੇ ਹੋਰ ਵਧੇਗੀ ਮਹਿੰਗਾਈ

ਧਾਮੀ ਨੇ ਕਿਹਾ ਕਿ ਉਤਰਾਖੰਡ ਵਿਚ ਬਹੁਤ ਸਾਰੇ ਪਰਿਵਾਰ ਘੁਮਿਆਰ ਕਲਾ ਨਾਲ ਜੁੜੇ ਹੋਏ ਹਨ। ਕੇਂਦਰ ਸਰਕਾਰ ਦੀ ਘੁਮਿਆਰ ਸਸ਼ਕਤੀਕਰਨ ਯੋਜਨਾ ਦਾ ਮਕਸਦ ਵੀ ਇਸ ਕਲਾ ਨੂੰ ਮੁੜ-ਸੁਰਜੀਤ ਕਰਨਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਵਿਚ ਸ਼ਾਮਲ ਘੁਮਿਆਰ ਸਮਾਜ ਨੂੰ ਮਜ਼ਬੂਤ ਬਣਾ ਕੇ ਵਿਕਾਸ ਦੀ ਮੁੱਖ ਧਾਰਾ 'ਚ ਲਿਆਉਣਾ ਹੈ।
ਉਨ੍ਹਾਂ ਹਦਾਇਤ ਕੀਤੀ ਕਿ ਸੂਬੇ ਵਿਚ ਘੁਮਿਆਰਾਂ ਨੂੰ ਮਿੱਟੀ ਦੇ ਉੱਨਤ ਕਿਸਮ ਦੇ ਸੰਦ ਬਣਾਉਣ ਲਈ ਮਿੱਟੀ ਦੀ ਲੋੜੀਂਦੀ ਮਾਤਰਾ ਉਪਲਬਧ ਹੋ ਸਕੇ, ਇਸ ਦੇ ਲਈ ਅਜਿਹੀ ਜ਼ਮੀਨ ਦੀ ਸ਼ਨਾਖਤ ਕੀਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸ਼ਨਾਖਤ ਕੀਤੇ ਘੁਮਿਆਰਾਂ ਨੂੰ ਲੋੜ ਅਨੁਸਾਰ ਅਤੇ ਮਾਪਦੰਡਾਂ ਮੁਤਾਬਿਕ ਮੁਫ਼ਤ ਮਿੱਟੀ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ : 'ਦਿਵਾਲੀਆ ਹੋਣ ਕੰਢੇ ਪੁੱਜੀ ਲਿਪਸਟਿਕ ਬਣਾਉਣ ਵਾਲੀ ਕੰਪਨੀ ਰੈਵਲੋਨ, ਸ਼ੇਅਰਾਂ 'ਚ ਆਈ 53 ਫੀਸਦੀ ਗਿਰਾਵਟ'

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News