ਹਵਾਈ ਅੱਡੇ ’ਤੇ ਮੁਸਾਫਰਾਂ ਨੂੰ 10 ਰੁਪਏ ’ਚ ਮਿਲੇਗਾ ਪਾਣੀ ਤੇ ਚਾਹ
Tuesday, Aug 26, 2025 - 12:10 PM (IST)

ਭੁਵਨੇਸ਼ਵਰ- ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਸੋਮਵਾਰ ਸਥਾਨਕ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ‘ਉਡਾਣ ਯਾਤਰੀ ਕੈਫੇ’ ਦੀ ਸ਼ੁਰੂਆਤ ਕੀਤੀ, ਜਿਸ ਦਾ ਮੰਤਵ ਮੁਸਾਫਰਾਂ ਨੂੰ ਕਿਫਾਇਤੀ ਦਰਾਂ ’ਤੇ ਖਾਣ-ਪੀਣ ਵਾਲੀਆਂ ਵਸਤਾਂ ਮੁੱਹਈਆ ਕਰਨਾ ਹੈ। ਕੈਫੇ ’ਚ ਪਾਣੀ ਦੀ ਬੋਤਲ ਤੇ ਇਕ ਕੱਪ ਚਾਹ ਸਿਰਫ 10 ਰੁਪਏ ’ਚ ਉਪਲਬਧ ਹੈ। ਇਕ ਸਮੋਸਾ 20 ਰੁਪਏ ’ਚ ਮਿਲੇਗਾ। ਇਸ ਸਹੂਲਤ ਦਾ ਉਦਘਾਟਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਕੀਤਾ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਤੇ ਹੋਰ ਅਧਿਕਾਰੀ ਇਸ ਮੌਕੇ ’ਤੇ ਮੌਜੂਦ ਸਨ। ਮੋਹੋਲ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਜ਼ਨ ਹੈ ਕਿ ਹਵਾਈ ਮੁਸਾਫਰਾਂ ਨੂੰ ਕਿਫਾਇਤੀ ਦਰਾਂ ’ਤੇ ਭੋਜਨ ਤੇ ਪੀਣ ਵਾਲੇ ਪਦਾਰਥ ਪ੍ਰਦਾਨ ਕੀਤੇ ਜਾਣ। ਪਹਿਲੀ ਅਜਿਹੀ ਸਹੂਲਤ ਕੋਲਕਾਤਾ ’ਚ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਚੇਨਈ, ਅਹਿਮਦਾਬਾਦ ਅਤੇ ਪੁਣੇ ’ਚ ਵੀ ਸ਼ੁਰੂ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8