9 ਨਹੀਂ 10 ਦਿਨ ਦੇ ਹੋਣਗੇ ਨਰਾਤੇ, ਬਣ ਰਿਹਾ ਵਿਸ਼ੇਸ਼ ਸੰਯੋਗ
9/10/2025 4:54:45 PM

ਵੈੱਬ ਡੈਸਕ- ਇਸ ਸਾਲ ਸ਼ਾਰਦੀਯ ਨਰਾਤਿਆਂ ਦਾ ਤਿਉਹਾਰ ਵਿਸ਼ੇਸ਼ ਸੰਯੋਗ ਲੈ ਕੇ ਆ ਰਿਹਾ ਹੈ। ਆਮ ਤੌਰ 'ਤੇ ਨਰਾਤੇ 9 ਦਿਨਾਂ ਦੇ ਹੁੰਦੇ ਹਨ ਪਰ ਇਸ ਵਾਰ ਇਹ ਉਤਸਵ 10 ਦਿਨਾਂ ਦਾ ਹੋਵੇਗਾ। ਕਾਰਨ ਇਹ ਹੈ ਕਿ 25 ਅਤੇ 26 ਸਤੰਬਰ ਦੋਵੇਂ ਦਿਨ ਚੌਥਾ ਨਰਾਤਾ ਹੋਵੇਗਾ। ਨਰਾਤੇ 22 ਸਤੰਬਰ (ਸੋਮਵਾਰ) ਨੂੰ ਸ਼ੁਰੂ ਹੋਣਗੇ। 1 ਅਕਤੂਬਰ ਨੂੰ ਮਹਾਨੌਮੀ ਅਤੇ 2 ਅਕਤੂਬਰ ਨੂੰ ਦੁਸਹਿਰਾ ਹੋਵੇਗਾ। ਪੰਡਿਤ ਜਗਦੀਸ਼ ਸ਼ਰਮਾ ਅਨੁਸਾਰ ਨਰਾਤਿਆਂ ਦੀ ਸ਼ੁਰੂਆਤ ਸੋਮਵਾਰ ਤੋਂ ਹੋ ਰਹੀ ਹੈ। ਮਾਨਤਾ ਹੈ ਕਿ ਨਰਾਤੇ ਸੋਮਵਾਰ ਤੋਂ ਸ਼ੁਰੂ ਹੁੰਦੇ ਹਨ, ਉਦੋਂ ਮਾਂ ਦੁਰਗਾ ਗਜ (ਹਾਥੀ) 'ਤੇ ਸਵਾਰ ਹੋ ਕੇ ਆਉਂਦੀ ਹੈ। ਗਜ ਦੀ ਸਵਾਰੀ ਸੁੱਖ, ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਖੇਤੀ ਖੇਤਰ ਲਈ ਵੀ ਇਹ ਨਰਾਤੇ ਸ਼ੁੱਭਕਾਰੀ ਹੋਣਗੇ।
ਪਿੱਤਰ ਪੱਖ ਅਤੇ ਨਰਾਤਿਆਂ ਦਾ ਸੰਯੋਗ
ਮੌਜੂਦਾ ਸਮੇਂ ਪਿੱਤਰ ਪੱਖ ਪੰਦਰਵਾੜਾ ਚੱਲ ਰਿਹਾ ਹੈ। ਪਿੱਤਰ ਪੱਖ 16 ਦਿਨ ਦਾ ਹੁੰਦਾ ਹੈ ਪਰ ਇਸ ਵਾਰ ਇਕ ਹੀ ਦਿਨ 'ਚ 2 ਸ਼ਰਾਧ ਪੈ ਰਹੇ ਹਨ। ਇਸ ਦੇ ਉਲਟ ਨਰਾਤਿਆਂ 'ਚ ਇਕ ਤਰੀਕ ਦਾ ਵਾਧਾ ਹੋ ਰਿਹਾ ਹੈ। ਇਸ ਕਾਰਨ ਇਸ ਵਾਰ ਨਰਾਤੇ 10 ਦਿਨਾਂ ਦੇ ਹੋਣਗੇ ਅਤੇ ਮਾਂ ਦੁਰਗਾ ਦੀ ਉਪਾਸਨਾ ਲਈ ਇਕ ਵਾਧੂ ਦਿਨ ਮਿਲੇਗਾ। ਇਹ ਵਿਸ਼ੇਸ਼ ਸੰਯੋਗ 3 ਸਾਲ ਪਹਿਲਾਂ ਵੀ ਬਣਿਆ ਸੀ। ਸਾਲ 2022 'ਚ ਸ਼ਾਰਦੀਯ ਨਰਾਤੇ 10 ਦਿਨ ਤੱਕ ਚੱਲੇ ਸਨ। ਇਸ ਵਾਰ ਨਰਾਤਿਆਂ ਨਾਲ ਸ਼ੁਕਲ ਯੋਗ ਦਾ ਸੰਯੋਗ ਵੀ ਬਣ ਰਿਹਾ ਹੈ, ਇਸ ਲਿਹਾਜ ਨਾਲ ਨਰਾਤੇ ਬੇਹੱਦ ਸ਼ੁੱਭਕਾਰੀ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8