ਸੋਨਾ 1,12,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ

Wednesday, Sep 10, 2025 - 06:12 AM (IST)

ਸੋਨਾ 1,12,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ

ਨਵੀਂ ਦਿੱਲੀ (ਭਾਸ਼ਾ) - ਅੰਤਰਰਾਸ਼ਟਰੀ ਬਾਜ਼ਾਰ ’ਚ ਮਜ਼ਬੂਤੀ ਵਿਚਾਲੇ ਦਿੱਲੀ ਸਰਾਫਾ ਬਾਜ਼ਾਰ ’ਚ ਅੱਜ ਸੋਨੇ ਦੀ ਕੀਮਤ 1,12,900 ਰੁਪਏ ਪ੍ਰਤੀ 10 ਗ੍ਰਾਮ  ਦੇ ਨਵੇਂ ਸਿਖਰ ’ਤੇ ਪਹੁੰਚ ਗਈ। ਚਾਂਦੀ ਦੀ ਕੀਮਤ ਵੀ ਰਿਕਾਰਡ 1,29,300  ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।  

ਗਲੋਬਲ ਬਾਜ਼ਾਰ ’ਚ ਅੱਜ ਸੋਨਾ ਉਛਲ ਕੇ 3,659.27 ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਇਸ ਤੋਂ  ਬਾਅਦ ਇਹ 3,652.72 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜੋ 16.81 ਡਾਲਰ ਯਾਨੀ 0.46 ਫੀਸਦੀ ਦਾ ਵਾਧਾ ਦਰਸਾਉਂਦਾ ਹੈ।  

ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕਾ ’ਚ ਪਿਛਲੇ ਹਫਤੇ ਆਏ ਕਮਜ਼ੋਰ ਰੋਜ਼ਗਾਰ ਅੰਕੜਿਆਂ ਨਾਲ ਮੁਦਰਾ ਨੀਤੀ ’ਚ ਨਰਮੀ ਦੀ ਸੰਭਾਵਨਾ ਵਧੀ ਹੈ, ਜਿਸ ਨਾਲ ਨਿਵੇਸ਼ਕਾਂ ਦਾ ਰੁਝੇਵਾਂ ਸੋਨੇ ਵਰਗੇ  ਸੁਰੱਖਿਅਤ ਨਿਵੇਸ਼ ਸਾਧਨ ਵੱਲ ਵਧਿਆ ਹੈ। ਇਸ ਤੋਂ ਇਲਾਵਾ ਡਾਲਰ  ਦੀ ਕਮਜ਼ੋਰੀ ਨੇ ਵੀ  ਕੀਮਤੀ ਧਾਤਾਂ ਨੂੰ ਸਹਾਰਾ ਦਿੱਤਾ।   

ਚਾਂਦੀ ਦਾ ਭਾਅ 13 ਸਾਲਾਂ ਦੇ ਹਾਈ ’ਤੇ ਹੈ। ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਦੀ ਇਕ ਰਿਪੋਰਟ ਅਨੁਸਾਰ, ਮਜ਼ਬੂਤ ਉਦਯੋਗਿਕ ਮੰਗ, ਕਮਜ਼ੋਰ ਡਾਲਰ ਅਤੇ ਗਲੋਬਲ ਬੇਯਕੀਨੀਆਂ ਵਿਚਾਲੇ ਸੁਰੱਖਿਅਤ ਨਿਵੇਸ਼ ਪ੍ਰਵਾਹ ਕਾਰਨ ਆਉਣ ਵਾਲੇ ਮਹੀਨਿਆਂ ’ਚ ਚਾਂਦੀ ਦੀ ਕੀਮਤ 1.5 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ। 
 


author

Inder Prajapati

Content Editor

Related News