ਤਵੀ ਨਦੀ ''ਚ ਡੁੱਬੇ ਤਿੰਨ ਮੁੰਡਿਆਂ ਦੀਆਂ ਲਾਸ਼ਾਂ ਬਰਾਮਦ, ਉੱਪ ਰਾਜਪਾਲ ਨੇ ਜਤਾਇਆ ਦੁੱਖ
Tuesday, Mar 31, 2026 - 03:09 PM (IST)
ਜੰਮੂ- ਜੰਮੂ ਕਸ਼ਮੀਰ ਪੁਲਸ ਅਤੇ ਐੱਨਡੀਆਰਐੱਫ ਦੀ ਸਾਂਝੀ ਟੀਮ ਨੇ ਇੱਥੇ ਸ਼ਹਿਰ ਦੇ ਬਾਹਰੀ ਇਲਾਕੇ ਨਾਗਰੋਟਾ 'ਚ ਤਵੀ ਨਦੀ 'ਚ ਡੁੱਬੇ ਤਿੰਨ ਮੁੰਡਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਨਾਗਰੋਟਾ 'ਚ ਤਵੀ ਨਦੀ 'ਚ ਹੋਈ ਇਸ ਦੁਖਦ ਘਟਨਾ 'ਚ ਤਿੰਨ ਲੋਕਾਂ ਦੀ ਮੌਤ 'ਤੇ ਡੂੰਘਾ ਦੁੱਖ ਅਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਚੱਲ ਰਹੀ ਖੋਜ ਅਤੇ ਬਚਾਅ ਮੁਹਿੰਮ ਦੀ ਜਾਣਕਾਰੀ ਲਈ।
ਉੱਪ ਰਾਜਪਾਲ ਨੇ ਇਕ ਬਿਆਨ 'ਚ ਕਿਹਾ,''ਨੌਜਵਾਨ ਲੋਕਾਂ ਦਾ ਜਾਣਾ ਬੇਹੱਦ ਦਿਲ ਦਹਿਲਾ ਦੇਣ ਵਾਲਾ ਹੈ। ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਇਸ ਕਠਿਨ ਸਮੇਂ 'ਚ ਅਸੀਂ ਉਨ੍ਹਾਂ ਨਾਲ ਪੂਰੀ ਇਕਜੁੱਟਤਾ ਨਾਲ ਖੜ੍ਹੇ ਹਾਂ।'' ਤਿੰਨੋਂ ਮੁੰਡੇ 29 ਮਾਰਚ ਨੂੰ ਸ਼ਾਮ ਲਗਭਗ 5 ਵਜੇ ਨਾਗਰੋਟਾ ਦੇ ਸੈਨਿਕ ਸਕੂਲ ਕੋਲ ਤਵੀ ਨਦੀ 'ਚ ਡੁੱਬ ਗਏ ਸਨ। ਪੁਲਸ ਅਨੁਸਾਰ, ਡੁੱਬਣ ਵਾਲੇ ਮੁੰਡਿਆਂ ਦੀ ਪਛਾਣ ਸੋਨਮ ਦੱਤ, ਬਵਿਸ਼ ਕੌਲ ਅਤੇ ਆਦਿਤਿਆ ਪੰਡਤ ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ,''ਅਸੀਂ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਇਨ੍ਹਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
