ਟਵਿਸ਼ਾ ਸ਼ਰਮਾ ਦਾ ਦੁਬਾਰਾ ਹੋ ਰਿਹੈ ਪੋਸਟਮਾਰਟਮ, ਸ਼ਾਮ ਨੂੰ ਹੋਵੇਗਾ ਅੰਤਿਮ ਸੰਸਕਾਰ
Sunday, May 24, 2026 - 01:38 PM (IST)
ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਬਹੁਚਰਚਿਤ ਟਵਿਸ਼ਾ ਸ਼ਰਮਾ ਦੀ ਮੌਤ ਦੇ ਸਬੰਧ 'ਚ ਐਤਵਾਰ ਨੂੰ ਏਮਜ਼ ਭੋਪਾਲ 'ਚ ਦੂਜੀ ਪੋਸਟਮਾਰਟਮ ਦੀ ਪ੍ਰਕਿਰਿਆ ਜਾਰੀ ਰਹੀ। ਏਮਜ਼ ਦਿੱਲੀ ਦੇ ਮਾਹਰ ਡਾਕਟਰਾਂ ਦੀ ਚਾਰ ਮੈਂਬਰੀ ਟੀਮ ਏਮਜ਼ ਭੋਪਾਲ 'ਚ ਪੋਸਟਮਾਰਟਮ ਕਰ ਰਹੀ ਹੈ। ਹਸਪਤਾਲ ਦੇ ਕੰਪਲੈਕਸ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਮੁਰਦਾਘਰ ਦੇ ਆਲੇ-ਦੁਆਲੇ ਪੁਲਸ ਤਾਇਨਾਤ ਕੀਤੀ ਗਈ ਹੈ। ਟਵਿਸ਼ਾ ਦੇ ਭਰਾ ਮੇਜਰ ਹਰਸ਼ਿਤ ਸ਼ਰਮਾ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਸ਼ਾਮ 5 ਵਜੇ ਭਦਭਦਾ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਟਵਿਸ਼ਾ ਦੇ ਪਿਤਾ, ਨਵਨਿਧੀ ਸ਼ਰਮਾ ਨੇ ਜਾਂਚ ਨੂੰ ਤੁਰੰਤ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪਣ ਦੀ ਆਪਣੀ ਮੰਗ ਦੁਹਰਾਈ ਹੈ। ਇਸ ਦੌਰਾਨ, ਸੁਪਰੀਮ ਕੋਰਟ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ।
ਦੂਜੇ ਪਾਸੇ ਦੋਸ਼ੀ ਪਤੀ ਸਮਰਥ ਸਿੰਘ ਨੂੰ ਸ਼ਨੀਵਾਰ ਨੂੰ ਭੋਪਾਲ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 7 ਦਿਨ ਦੀ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। ਅਦਾਲਤ ਨੇ ਉਸ ਦਾ ਪਾਸਪੋਰਟ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ 12 ਮਈ ਦੀ ਰਾਤ ਭੋਪਾਲ ਦੇ ਕਟਾਚਾਰ ਹਿਲਜ਼ ਖੇਤਰ ਸਥਿਤ ਘਰ ਟਵਿਸ਼ਾ ਸ਼ਰਮਾ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਸੀ। ਸਹੁਰੇ ਪਰਿਵਾਰ ਨੇ ਇਸ ਨੂੰ ਖ਼ੁਦਕੁਸ਼ੀ ਦੱਸਿਆ ਹੈ, ਜਦੋਂ ਕਿ ਪੇਕੇ ਪਰਿਵਾਰ ਨੇ ਪਤੀ ਅਤੇ ਸਹੁਰੇ ਪਰਵਿਰਾ 'ਤੇ ਕਤਲ ਦਾ ਦੋਸ਼ ਲਗਾਇ ਆਹੈ। ਪੁਲਸ ਪੁੱਛ-ਗਿੱਛ 'ਚ ਸਮਰਥ ਨੇ ਦਾਅਵਾ ਕੀਤਾ ਕਿ ਵਿਆਹ ਤੋਂ ਬਾਅਦ ਦੋਵਾਂ ਦੇ ਸੰਬੰਧ ਆਮ ਸਨ ਪਰ ਟਵਿਸ਼ਾ ਦੇ ਗਰਭਵਤੀ ਹੋਣ ਤੋਂ ਬਾਅਦ ਉਸ ਦੇ ਰਵੱਈਏ 'ਚ ਬਦਲਾਅ ਆਉਣ ਲੱਗਾ ਸੀ। ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਦੋਵਾਂ ਨੇ ਇਕੱਠੇ ਸਮਾਂ ਬਿਤਾਇਆ ਸੀ ਅਤੇ ਬਾਅਦ 'ਚ ਟਵਿਸ਼ਾ ਹੇਠਾਂ ਵਾਲੇ ਕਮਰੇ 'ਚ ਚਲੀ ਗਈ ਸੀ। ਕੁਝ ਦੇਰ ਬਾਅਦ ਉਸ ਦੀ ਮਾਂ ਗਿਰਿਬਾਲਾ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਟਵਿਸ਼ਾ ਦਿਖਾਈ ਨਹੀਂ ਦੇ ਰਹੀ ਹੈ। ਇਸ ਤੋਂ ਬਾਅਦ ਛੱਤ 'ਤੇ ਜਾ ਕੇ ਦੇਖਣ 'ਤੇ ਉਹ ਫਾਹੇ ਨਾਲ ਲਟਕੀ ਮਿਲੀ। ਸਮਰਥ ਅਨੁਸਾਰ ਉਸ ਨੇ ਅਤੇ ਉਸ ਦੀ ਮਾਂ ਨੇ ਮਿਲ ਕੇ ਫਾਹਾ ਹਟਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਦਾ ਮੰਨਣਾ ਹੈ ਕਿ ਦੋਸ਼ੀ ਖੁਦ ਨੂੰ ਬਚਾਉਣ ਲਈ ਗੁੰਮਰਾਹਕੁੰਨ ਜਾਣਕਾਰੀ ਦੇ ਰਿਹਾ ਹੈ ਅਤੇ ਉਸ ਤੋਂ ਘਟਨਾ ਨਾਲ ਜੁੜੇ ਵੱਖ-ਵੱਖ ਬਿੰਦੂਆਂ 'ਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਭੋਪਾਲ ਕੋਰਟ 'ਚ ਸੇਵਾਮੁਕਤ ਜੱਜ ਗਿਰਿਬਾਲਾ ਸਿੰਘ ਦੀ ਅਗਾਊਂ ਜ਼ਮਾਨਤ ਰੱਦ ਕਰਨ ਦੀ ਅਪੀਲ 'ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਸੂਬਾ ਸਰਕਾਰ ਨੇ ਵੀ ਉਸ ਦੀ ਜ਼ਮਾਨਤ ਰੱਦ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
