ਰਾਜਸਥਾਨ 'ਚ 'ਟੈਟੂ ਥੈਰੇਪੀ' ਬਣੀ ਜਾਨਲੇਵਾ, ਝਾੜ-ਫੂਕ ਕਰਨ ਖ਼ਤਰੇ 'ਚ ਪਾ ਰਹੇ ਲੋਕਾਂ ਦੀ ਜਾਨ

Thursday, Mar 23, 2023 - 02:56 PM (IST)

ਰਾਜਸਥਾਨ 'ਚ 'ਟੈਟੂ ਥੈਰੇਪੀ' ਬਣੀ ਜਾਨਲੇਵਾ, ਝਾੜ-ਫੂਕ ਕਰਨ ਖ਼ਤਰੇ 'ਚ ਪਾ ਰਹੇ ਲੋਕਾਂ ਦੀ ਜਾਨ

ਜੈਪੁਰ- ਦੱਖਣੀ ਰਾਜਸਥਾਨ ਦੇ ਕਬਾਇਲੀ ਬਹੁਲ ਚਿਤੌੜਗੜ੍ਹ, ਪ੍ਰਤਾਪਗੜ੍ਹ, ਡੂੰਗਰਪੁਰ ਆਦਿ ਇਲਾਕਿਆਂ 'ਚ ਅੱਜ ਵੀ ਕਈ ਥਾਂਵਾਂ 'ਤੇ ਅੰਧਵਿਸ਼ਵਾਸ ਦਾ ਬੋਲਬਾਲਾ ਹੈ। ਝਾੜ-ਫੂਕ ਕਰਨ ਵਾਲੇ ਇਸੇ ਦਾ ਫਾਇਦਾ ਚੁੱਕ ਕੇ ਕੁਝ ਪੈਸਿਆਂ ਲਈ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ। ਇਲਾਜ ਦੇ ਨਾਂ 'ਤੇ 'ਟੈਟੂ ਥੈਰੇਪੀ' ਰਾਹੀਂ ਭਰਮਾਇਆ ਜਾ ਰਿਹਾ ਹੈ, ਗਰਮ ਡੰਡੇ ਨਾਲ ਸੜ ਕੇ ਉਹ ਬੀਮਾਰੀਆਂ ਨੂੰ ਵਧਾ ਰਹੇ ਹਨ। 3 ਸਾਲ ਪਹਿਲਾਂ, ਜਦੋਂ ਜੈਪੁਰ ਦੇ ਤਤਕਾਲੀ ਸੀ.ਐੱਮ.ਐੱਚ.ਓ. ਨਰੋਤਮ ਸ਼ਰਮਾ ਨੇ ਜੈਪੁਰ ਵਿੱਚ ਇੱਕ ਸਰਵੇਖਣ ਕੀਤਾ ਸੀ ਤਾਂ ਲਗਭਗ 10 ਹਜ਼ਾਰ ਝੋਲਾਛਾਪ ਸਾਹਮਣੇ ਆਏ ਪਰ ਅਸਲ ਵਿੱਚ ਕਾਰਵਾਈ 10 'ਤੇ ਵੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ– ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ

ਚਿਤੌੜਗੜ੍ਹ : ਮਾਂ ਨੇ ਇਲਾਜ ਲਈ ਟੈਟੂ ਬਣਵਾਇਆ, 2 ਸਾਲਾਂ ਤਕ ਤੜਫਦੀ ਰਹੀ

ਕੰਨੌਜ (ਚਿਤੌੜਗੜ੍ਹ) ਦੀ ਪ੍ਰੇਮਬਾਈ (55) ਨੂੰ ਹਰਨੀਆ ਸੀ। ਨਿੱਜੀ ਹਸਪਤਾਲ ਪਹੁੰਚੀ ਤਾਂ ਡਾਕਟਰ ਪੇਟ 'ਤੇ ਟੈਟੂ ਦੇਖ ਕੇ ਹੈਰਾਨ ਰਹਿ ਗਏ। ਬੇਟੇ ਮਦਨ ਨੇ ਦੱਸਿਆ ਕਿ ਮਾਂ ਨੇ ਇਲਾਜ ਲਈ ਟੈਟੂ ਬਣਵਾਇਆ ਸੀ। ਉਨ੍ਹਾਂ ਨੂੰ ਸਾੜਿਆ ਵੀ ਗਿਆ। ਦੋ ਸਾਲਾਂ 'ਚ ਵੀ ਰਾਹਤ ਨਹੀਂ ਮਿਲੀ। ਦਰਦ ਵਧਦਾ ਗਿਆ। ਮੈਂ ਜ਼ਿੱਦ ਕਰਕੇ ਹਸਪਤਾਲ ਲੈ ਗਿਆ ਤਾਂ ਪਤਾ ਲੱਗਾ ਕਿ ਹਰਨੀਆ ਵੱਧ ਕੇ 10 ਸੈ.ਮੀ. ਹੋ ਗਿਆ। ਇਨਫੈਕਸ਼ਨ ਫੈਲ ਰਿਹਾ ਸੀ। ਸ਼ੁਕਰ ਹੈ ਕਿ ਸਮਾਂ ਰਹਿੰਦਿਆਂ ਹਸਪਤਾਲ ਲੈ ਗਿਆ। ਹੁਣ ਟੈਟੂ ਦਾ ਨਿਸ਼ਾਨ ਦੇਖ ਕੇ ਮਾਂ ਖੁਦ ਨੂੰ ਕੋਸਦੀ ਹੈ।

ਰਾਜਸਮੰਦ: ਸਾੜਨ ਨਾਲ ਵਿਗੜਿਆ ਥਾਈਰਾਈਡ, ਸਰਜਰੀ ਕਰਵਾਉਣੀ ਪਈ

ਰਾਜਸਮੰਦ ਦੀ ਲਵ ਬੰਜਾਰਾ (20) ਦੇ ਗਲੇ 'ਚ ਢਾਈ ਸਾਲ ਪਹਿਲਾਂ ਗੰਢ ਸੀ। ਪਤੀ ਗੋਪਾਲ ਨੇ ਦੱਸਿਆ ਕਿ ਨੇੜੇ ਹੀ ਮੇਲੇ 'ਚ ਗਈ ਤਾਂ ਉੱਥੇ ਝਾੜ-ਫੂਕ ਕਰਨ ਵਾਲੇ ਨੇ ਗੰਢ 'ਤੇ ਨਿਸ਼ਾਨ (ਟੈਟੂ) ਬਣਾ ਦਿੱਤਾ ਅਤੇ ਕਿਹਾ ਕਿ ਗੰਢ ਖਤਮ ਹੋ ਜਾਵੇਗੀ ਪਰ ਗੰਢ ਮੋਟੀ ਹੋਣ ਲੱਗੀ। ਮੈਂ ਡਾਕਟਰ ਕੋਲ ਲੈ ਗਿਆ ਤਾਂ ਜਾਂਚ 'ਚ ਇਸਨੂੰ ਥਾਈਰਾਈ ਦੀ ਗੰਢ ਦੱਸਿਆ। ਗੰਢ ਵੱਧ ਕੇ 5 ਸੈ.ਮੀ. ਦੀ ਹੋ ਗਈ ਸੀ। ਪਿਛਲੇ ਸਾਲ ਨਵੰਬਰ 'ਚ ਆਪਰੇਸ਼ਨ ਹੋਇਆ। ਹੁਣ ਲਵ ਨੂੰ ਤੰਦਰੁਸਤ ਦੇਖ ਕੇ ਮੈਂ ਖੁਸ਼ ਹਾਂ।

ਇਹ ਵੀ ਪੜ੍ਹੋ– ਦੁਨੀਆ ਤੋਂ ਜਾਂਦੇ-ਜਾਂਦੇ ਵੀ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 19 ਸਾਲਾ ਹਰਸ਼

ਚਿਤੌੜਗੜ੍ਹ: ਹਰਨੀਆ ਵਧਿਆ, ਸਾੜਨ ਕਾਰਨ ਜ਼ਖਮ ਵੀ ਬਣ ਗਿਆ

ਰਾਮਾਖੇਡਾ (ਚਿਤੌੜ ਦੇ ਦੇਵੀਲਾਲ (36) ਦੇ ਹਰਨੀਆ ਸੀ। ਡਾਕਟਰ ਨੇ ਜਾਂਚ ਕੀਤੀ ਤਾਂ ਢਿੱਡ 'ਤੇ ਜ਼ਖਮ ਦੇਖਿਆ। ਦੇਵੀਲਾਲ ਨੇ ਦੱਸਿਆ ਕਿ ਉਸਨੂੰ ਝਾੜ-ਫੂਕ ਕਰਨ ਵਾਲੇ ਨੇ ਦਵਾਈ ਦਿੱਤੀ ਹੈ। ਇਸਤੋਂ ਬਾਅਦ ਕੋਈ ਲੇਪ ਕੀਤਾ ਅਤੇ ਗਰਮ ਚੀਜ਼ ਲਗਾ ਦਿੱਤੀ ਪਰ ਹਰਨੀਆ ਹਟਣ ਦੀ ਬਜਾਏ ਵੱਧ ਕੇ 15 ਸੈ.ਮੀ. ਹੋ ਗਿਆ। ਇਸ ਕਾਰਨ ਅੰਤੜੀ ਫਸ ਗਈ ਅਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਵਧਣ ਲੱਗੀਆਂ।

ਹਰ ਮਹੀਨੇ ਇਕ-ਦੋ ਕੇਸ ਵਿਘੜਦੇ ਆ ਰਹੇ : ਡਾ. ਬੈਰਵਾ

ਐੱਮ.ਪੀ. ਬਿਰਲਾ ਹਸਪਤਾਲ ਚਿਤੌੜਗੜ੍ਹ ਦੇ ਚੀਫ ਸਰਜਨ ਡਾਕਟਰ ਬੀ.ਐੱਲ. ਬੈਰਵਾ ਦਾ ਕਹਿਣਾ ਹੈ ਕਿ ਦੇਵੀਲਾਲ ਦਾ ਪਿਛਲੇ ਸਾਲ ਦਸੰਬਰ 'ਚ ਮੈਂ ਆਪਰੇਸ਼ਨ ਕੀਤਾ, ਹੁਣ ਉਹ ਠੀਕ ਹਨ। ਇੱਥੇ ਮਹੀਨੇ 'ਚ ਅਜਿਹੇ ਇਕ-ਦੋ ਮਾਮਲੇ ਤਾਂ ਆਉਂਦੇ ਹੀ ਹਨ। ਕਬਾਇਲੀ ਇਲਾਕਿਆਂ 'ਚ ਲੋਕ ਝਾੜ-ਫੂਕ ਕਰਨ ਵਾਲਿਆਂ ਦੇ ਚੱਕਰ 'ਚ ਫਸ ਜਾਂਦੇ ਹਨ। ਇਸ ਨਾਲ ਇਲਾਜ ਹੋਣ ਦੀ ਬਜਾਏ ਤਕਲੀਫ ਵਧਦੀ ਜਾਂਦੀ ਹੈ।

ਇਹ ਵੀ ਪੜ੍ਹੋ– ਗਰਭ ’ਚ ਪਲ ਰਹੇ ਬੱਚੇ ਦੇ ਅੰਗੂਰ ਜਿੰਨੇ ਦਿਲ ਦੀ ਡਾਕਟਰਾਂ ਨੇ ਕੀਤੀ ਸਰਜਰੀ, 90 ਸਕਿੰਟ ਲੱਗੇ


author

Rakesh

Content Editor

Related News