ਦੇਸ਼ ''ਚ ਬਣੇਗੀ ਨਵੀਂ ਸੰਸਦ, ਟਾਟਾ ਗਰੁੱਪ 862 ਕਰੋੜ ਰੁਪਏ ''ਚ ਕਰੇਗੀ ਨਵੇਂ ਪਾਰਲੀਮੈਂਟ ਹਾਊਸ ਦਾ ਨਿਰਮਾਣ

Wednesday, Sep 16, 2020 - 09:22 PM (IST)

ਦੇਸ਼ ''ਚ ਬਣੇਗੀ ਨਵੀਂ ਸੰਸਦ, ਟਾਟਾ ਗਰੁੱਪ 862 ਕਰੋੜ ਰੁਪਏ ''ਚ ਕਰੇਗੀ ਨਵੇਂ ਪਾਰਲੀਮੈਂਟ ਹਾਊਸ ਦਾ ਨਿਰਮਾਣ

ਨਵੀਂ ਦਿੱਲੀ - ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਲਈ ਬੋਲੀਆਂ ਲਗਾਉਣ ਦਾ ਸੱਦਾ ਦਿੱਤਾ ਸੀ। ਟਾਟਾ ਪ੍ਰੋਜੈਕਟਸ ਲਿਮਟਿਡ ਨੇ 861.90 ਕਰੋੜ ਰੁਪਏ ਜਦਕਿ ਲਾਰਸਨ ਐਂਡ ਟੁਰਬੋ ਲਿਮਟਿਡ ਨੇ 865 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਸਮਾਚਾਰ ਏਜੰਸੀ ਪੀ. ਟੀ. ਆਈ. ਅਨੁਸਾਰ ਬੋਲੀ ਪ੍ਰਕਿਰਿਆ 'ਚ ਟਾਟਾ ਪ੍ਰੋਜੈਕਟਸ ਲਿਮਟਿਡ ਨੇ ਬੁੱਧਵਾਰ ਨੂੰ ਬਾਜ਼ੀ ਮਾਰ ਲਈ। ਹੁਣ ਉਹ 861.90 ਕਰੋੜ ਰੁਪਏ 'ਚ ਨਵੇਂ ਸੰਸਦ ਭਵਨ ਦਾ ਨਿਰਮਾਣ ਕਰੇਗੀ।
ਜ਼ਿਕਰਯੋਗ ਹੈ ਕਿ ਨਵੇਂ ਸੰਸਦ ਭਵਨ ਦੇ ਨਿਰਮਾਣ ਲਈ ਉੱਤਰ ਪ੍ਰਦੇਸ਼ ਰਾਜ ਨਿਰਮਾਣ ਕਾਰਪੋਰੇਸ਼ਨ ਲਿਮਟਿਡ ਸਮੇਤ ਸੱਤ ਕੰਪਨੀਆਂ ਨੇ ਯੋਗਤਾ ਤੋਂ ਪਹਿਲਾਂ ਬੋਲੀਆਂ ਜਮ੍ਹਾਂ ਕੀਤੀਆਂ ਸੀ। ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਆਨਲਾਈਨ ਟੈਂਡਰ ਪੋਰਟਲ ਦੇ ਅਨੁਸਾਰ, ਇਨ੍ਹਾਂ ਕੰਪਨੀਆਂ 'ਚ ਟਾਟਾ ਪ੍ਰੋਜੈਕਟਸ ਲਿਮਟਿਡ, ਲਾਰਸਨ ਐਂਡ ਟੂਬਰੋ ਲਿਮਟਿਡ, ਆਈ. ਟੀ. ਡੀ ਸੀਮੈਂਟੇਸ਼ਨ ਇੰਡੀਆ ਲਿਮਟਿਡ, ਐੱਨ. ਸੀ. ਸੀ. ਲਿਮਟਿਡ, ਸ਼ਪੂਰਜੀ ਪਲੋਨਜੀ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ, ਉੱਤਰ ਪ੍ਰਦੇਸ਼ ਰਾਜ ਨਿਰਮਾਣ ਨਿਗਮ ਲਿਮਟਿਡ ਅਤੇ ਪੀ. ਐੱਸ. ਪੀ. ਪ੍ਰੋਜੈਕਟਸ ਲਿਮਟਿਡ ਸ਼ਾਮਲ ਸੀ।
ਬੋਲੀ ਦੇ ਸੱਦੇ ਨੋਟਿਸ 'ਚ ਕਿਹਾ ਗਿਆ ਸੀ ਕਿ ਸੈਂਟ੍ਰਲ ਵਿਸਟਾ ਮੁੜ ਵਿਕਾਸ ਪ੍ਰੋਜੈਕਟਸ ਦੇ ਤਹਿਤ ਮੌਜੂਦਾ ਸੰਸਦ ਭਵਨ ਦੇ ਕੋਲ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ। ਇਸਦੇ 21 ਮਹੀਨਿਆਂ 'ਚ ਪੂਰਾ ਹੋਣ ਦਾ ਅਨੁਮਾਨ ਹੈ। ਇਹੀ ਨਹੀਂ ਇਸ 'ਤੇ 889 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਾਇਆ ਗਿਆ ਸੀ। ਕੇਂਦਰ ਸਰਕਾਰ ਦੀ ਮੁੱਖ ਨਿਰਮਾਣ ਏਜੰਸੀ ਸੀ. ਪੀ. ਡਬਲਯੂ. ਡੀ. ਨੇ ਕਿਹਾ ਸੀ ਕਿ ਨਵੀਂ ਇਮਾਰਤ ਦਾ ਨਿਰਮਾਣ 'ਪਾਰਲੀਮੈਂਟ ਹਾਊਸ ਅਸਟੇਟ' ਦੀ ਭੂਖੰਡ ਗਿਣਤੀ 118 'ਤੇ ਕਰਵਾਇਆ ਜਾਵੇਗਾ। ਕੇਂਦਰੀ ਲੋਕ ਨਿਰਮਾਣ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਪ੍ਰੋਜੈਕਟਸ ਦੇ ਪੂਰਾ ਹੋਣ ਤੱਕ ਮੌਜੂਦਾ ਸੰਸਦ ਭਵਨ 'ਚ ਹੀ ਕੰਮ ਜਾਰੀ ਹੁੰਦਾ ਰਹੇਗਾ। ਮੰਨਿਆ ਜਾ ਰਿਹਾ ਹੈ ਕਿ ਹੁਣ ਸੰਸਦ ਦੇ ਮਾਨਸੂਨ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਨਵੇਂ ਭਵਨ 'ਤੇ ਕੰਮ ਸ਼ੁਰੂ ਹੋਵੇਗਾ।


author

Gurdeep Singh

Content Editor

Related News