ਜਬਰ-ਜ਼ਿਨਾਹ ਕੇਸ ’ਚ ਸੁਪਰੀਮ ਕੋਰਟ ਪਹੁੰਚੇ ਤਰੁਣ ਤੇਜਪਾਲ, ਬੰਬਈ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਚੁਣੌਤੀ

Thursday, Aug 20, 2026 - 05:46 PM (IST)

ਜਬਰ-ਜ਼ਿਨਾਹ ਕੇਸ ’ਚ ਸੁਪਰੀਮ ਕੋਰਟ ਪਹੁੰਚੇ ਤਰੁਣ ਤੇਜਪਾਲ, ਬੰਬਈ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਚੁਣੌਤੀ

ਨਵੀਂ ਦਿੱਲੀ (ਏਜੰਸੀ)- ਪੱਤਰਕਾਰ ਤਰੁਣ ਤੇਜਪਾਲ ਨੇ 2013 ਦੇ ਜਬਰ-ਜ਼ਿਨਾਹ ਕੇਸ ’ਚ ਦੋਸ਼ ਸਾਬਤ ਹੋਣ ਦੇ ਖ਼ਿਲਾਫ਼ ਵੀਰਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ। ਬੰਬਈ ਹਾਈ ਕੋਰਟ ਵੱਲੋਂ 6 ਅਗਸਤ ਨੂੰ ਸੁਣਾਏ ਹੁਕਮ ਦੇ ਖ਼ਿਲਾਫ਼ ਵਕੀਲ ਆਦਿਤਿਆ ਸਾਮਦਾਰ ਦੇ ਜ਼ਰੀਏ ਅਪੀਲ ਦਾਇਰ ਕੀਤੀ ਗਈ। ਇਸ ਤੋਂ ਪਹਿਲਾਂ, ਗੋਆ ਸਰਕਾਰ ਨੇ ਤਹਿਲਕਾ ਦੇ ਸਾਬਕਾ ਸੰਪਾਦਕ ਨੂੰ ਸੁਣਾਈ ਗਈ ਸਜ਼ਾ ਵਧਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਸਰਕਾਰ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਬੰਬਈ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ 5 ਸਾਲ ਪਹਿਲਾਂ ਤੇਜਪਾਲ ਨੂੰ ਬਰੀ ਕਰਨ ਦੇ ਫੈਸਲੇ ਨੂੰ ਪਲਟ ਦਿੱਤਾ ਸੀ ਅਤੇ ਉਨ੍ਹਾਂ ਨੂੰ (ਤੇਜਪਾਲ ਨੂੰ) ਜਬਰ-ਜ਼ਿਨਾਹ ਦਾ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੇ ਸਖਤ ਕੈਦ ਦੀ ਸਜ਼ਾ ਸੁਣਾਈ ਸੀ। ਤੇਜਪਾਲ ਨੂੰ 2013 ’ਚ ਗੋਆ ’ਚ ਇਕ ਮੈਗਜ਼ੀਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਹੋਟਲ ਦੀ ਲਿਫਟ ’ਚ ਆਪਣੀ ਇਕ ਜੂਨੀਅਰ ਸਹਿਕਰਮੀ ਨਾਲ ਜਬਰ-ਜ਼ਿਨਾਹ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਪਹਿਲਾਂ, 62 ਸਾਲਾ ਪੱਤਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਸਿਆਸੀ ਬਦਲੇਖੋਰੀ ਦਾ ਸ਼ਿਕਾਰ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News