ਤਰੁਣ ਚੁੱਘ ਨੇ ਕੀਤਾ ਦਾਅਵਤ ਦਾ ਆਯੋਜਨ ! ਮੰਤਰੀਆਂ ਤੇ MPs ਨੇ ਮਾਣਿਆ ਅੰਮ੍ਰਿਤਸਰੀ ਕੁਲਚਿਆਂ ਦਾ ਆਨੰਦ

Tuesday, Aug 11, 2026 - 04:05 PM (IST)

ਤਰੁਣ ਚੁੱਘ ਨੇ ਕੀਤਾ ਦਾਅਵਤ ਦਾ ਆਯੋਜਨ ! ਮੰਤਰੀਆਂ ਤੇ MPs ਨੇ ਮਾਣਿਆ ਅੰਮ੍ਰਿਤਸਰੀ ਕੁਲਚਿਆਂ ਦਾ ਆਨੰਦ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਰਾਜ ਸਭਾ 'ਚ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਸ਼ਾਨਦਾਰ ਝਲਕ ਪੇਸ਼ ਕੀਤੀ ਗਈ। ਉਨ੍ਹਾਂ ਨੇ ਦੁਪਹਿਰ ਦੇ ਖਾਣੇ ਦੌਰਾਨ ਆਪਣੇ ਸਾਥੀ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਲਈ ਵਿਸ਼ੇਸ਼ ਤੌਰ 'ਤੇ 'ਅੰਮ੍ਰਿਤਸਰੀ ਦਾਅਵਤ' ਦਾ ਆਯੋਜਨ ਕੀਤਾ।

ਇਸ ਵਿਸ਼ੇਸ਼ ਦੁਪਹਿਰ ਦੇ ਖਾਣੇ 'ਚ ਪੰਜਾਬ ਦਾ ਮਸ਼ਹੂਰ ਅੰਮ੍ਰਿਤਸਰੀ ਕੁਲਚਾ, ਠੰਢੀ ਲੱਸੀ ਅਤੇ ਸੁਆਦੀ ਫ਼ਰੂਟ ਕ੍ਰੀਮ ਪਰੋਸੀ ਗਈ। ਅੰਮ੍ਰਿਤਸਰ ਦੇ ਇਨ੍ਹਾਂ ਖ਼ਾਸ ਪਕਵਾਨਾਂ ਨੇ ਸੰਸਦ ਨੂੰ ਪੰਜਾਬੀ ਸਵਾਦ ਅਤੇ ਮਹਿਕ ਨਾਲ ਭਰ ਦਿੱਤਾ। ਇਸ ਮੌਕੇ ਤਰੁਣ ਚੁੱਘ ਨੇ ਕਿਹਾ ਕਿ ਅੰਮ੍ਰਿਤਸਰ ਦਾ ਖਾਣਾ ਸਿਰਫ਼ ਸਵਾਦ ਹੀ ਨਹੀਂ, ਸਗੋਂ ਪੰਜਾਬੀਆਂ ਦੇ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਹੈ।

PunjabKesari

ਇਸ ਖ਼ਾਸ ਲੰਚ 'ਚ ਤਰੁਣ ਚੁੱਘ ਤੋਂ ਇਲਾਵਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਜੇ.ਪੀ. ਨੱਢਾ, ਭਾਜਪਾ ਪ੍ਰਧਾਨ ਨਿਤਿਨ ਨਬੀਨ ਸਣੇ ਕਈ ਕੇਂਦਰੀ ਮੰਤਰੀ ਤੇ ਸੰਸਦ ਮੈਂਬਰਾਂ ਨੇ ਅੰਮ੍ਰਿਤਸਰੀ ਕੁਲਚੇ ਅਤੇ ਲੱਸੀ ਦਾ ਆਨੰਦ ਮਾਣਦਿਆਂ ਇਸ ਦੀ ਰੱਜ ਕੇ ਤਾਰੀਫ਼ ਕੀਤੀ ਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਯਾਦ ਕੀਤਾ।

PunjabKesari


author

Harpreet SIngh

Content Editor

Related News