ਬੇਸਮੈਂਟ ਹਾਦਸਾ: ਤਾਨਿਆ ਸੋਨੀ ਦਾ ਸੀ IAS ਅਫ਼ਸਰ ਬਣਨ ਦਾ ਸੁਫ਼ਨਾ, ਇਕ ਹੀ ਝਟਕੇ ''ਚ ਸਭ ਕੁਝ ਹੋਇਆ ਖ਼ਤਮ

Monday, Jul 29, 2024 - 05:50 PM (IST)

ਬੇਸਮੈਂਟ ਹਾਦਸਾ: ਤਾਨਿਆ ਸੋਨੀ ਦਾ ਸੀ IAS ਅਫ਼ਸਰ ਬਣਨ ਦਾ ਸੁਫ਼ਨਾ, ਇਕ ਹੀ ਝਟਕੇ ''ਚ ਸਭ ਕੁਝ ਹੋਇਆ ਖ਼ਤਮ

ਨੈਸ਼ਨਲ ਡੈਸਕ- ਦਿੱਲੀ ਦੇ ਇਕ ਕੋਚਿੰਗ ਸੈਂਟਰ ਦੇ ਬੇਸਮੈਂਟ 'ਚ ਡੁੱਬਣ ਨਾਲ ਮਰਨ ਵਾਲੀ 25 ਸਾਲਾ ਤਾਨਿਆ ਸੋਨੀ ਨੂੰ ਕਵਿਤਾ ਪਸੰਦ ਸੀ। ਉਹ ਕਾਲਜ ਵਿਚ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੀ ਸੀ ਅਤੇ ਉਸ ਨੇ UPSC ਦਾਖਲਾ ਪ੍ਰੀਖਿਆ ਪਾਸ ਕਰਨ ਅਤੇ ਸਿਵਲ ਸੇਵਾਵਾਂ ਵਿਚ ਸ਼ਾਮਲ ਹੋਣ ਦਾ ਪੱਕਾ ਇਰਾਦਾ ਕੀਤਾ ਪਰ ਮੀਂਹ ਨੇ ਉਸ ਦੀ ਜ਼ਿੰਦਗੀ ਅਤੇ ਉਸਦੇ ਸੁਫ਼ਨਿਆਂ ਨੂੰ ਖਤਮ ਕਰ ਦਿੱਤਾ।

ਤਾਨਿਆ ਉਨ੍ਹਾਂ ਤਿੰਨ ਸਿਵਲ ਸੇਵਾਵਾਂ ਉਮੀਦਵਾਰਾਂ 'ਚੋਂ ਇਕ ਸੀ, ਜਿਨ੍ਹਾਂ ਦੀ ਸ਼ਨੀਵਾਰ ਨੂੰ ਦਿੱਲੀ ਦੇ ਰਾਜੇਂਦਰ ਨਗਰ 'ਚ ਰਾਊ ਦੇ IAS ਸਟੱਡੀ ਸਰਕਲ ਦੇ ਬੇਸਮੈਂਟ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਮੌਤ ਹੋ ਗਈ। 25 ਸਾਲਾ ਤਾਨਿਆ ਮੂਲ ਰੂਪ ਤੋਂ ਬਿਹਾਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਸੀ ਪਰ ਕਾਲਜ ਵਿਚ ਦਾਖ਼ਲਾ ਲੈਣ ਤੋਂ ਬਾਅਦ ਉਹ ਦਿੱਲੀ ਵਿਚ ਸੀ। ਰਾਜਨੀਤੀ ਸ਼ਾਸਤਰ 'ਚ ਆਪਣੀ ਬੈਚਲਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ IAS ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਸ ਦੇ ਮਾਤਾ-ਪਿਤਾ ਤੇਲੰਗਾਨਾ 'ਚ ਰਹਿੰਦੇ ਹਨ, ਜਿੱਥੇ ਉਸ ਦੇ ਪਿਤਾ ਕੰਮ ਕਰਦੇ ਹਨ।

ਜਦੋਂ ਉਸ ਦੇ ਪਿਤਾ ਵਿਜੇ ਕੁਮਾਰ ਨੂੰ ਖ਼ਬਰ ਮਿਲੀ ਤਾਂ ਉਹ ਲਖਨਊ ਵੱਲ ਜਾ  ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਅਸੀਂ ਨਾਗਪੁਰ ਉਤਰੇ ਅਤੇ ਦਿੱਲੀ ਲਈ ਉਡਾਣ ਭਰੀ। ਤਾਨਿਆ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਬਿਹਾਰ ਸਥਿਤ ਉਸ ਦੇ ਘਰ ਜਾ ਰਹੀ ਹੈ। ਸਿੰਗਰੇਨੀ ਕੋਲੀਅਰੀਜ਼ ਕੰਪਨੀ ਲਿਮਟਿਡ 'ਚ ਕੰਮ ਕਰਨ ਵਾਲੇ ਵਿਜੇ ਕੁਮਾਰ ਨੇ ਕਿਹਾ ਕਿ ਤਾਨਿਆ ਦਾ ਬਚਪਨ ਦਾ ਸੁਫ਼ਨਾ ਸੀ ਕਿ ਉਹ IAS ਅਫ਼ਸਰ ਬਣ ਜਾਵੇ।

ਸਦਮੇ 'ਚ ਪਰਿਵਾਰ

ਤਾਨਿਆ ਦਾ ਔਰੰਗਾਬਾਦ ਸਥਿਤ ਘਰ ਵਿਚ ਪਰਿਵਾਰ ਸਦਮੇ ਵਿਚ ਹੈ। ਤਾਨਿਆ ਦੇ ਦਾਦਾ ਨੇ ਕਿਹਾ ਕਿ ਉਹ ਪਰਿਵਾਰ ਵਿਚ ਸਭ ਤੋਂ ਹੋਣਹਾਰ ਸੀ। ਉਨ੍ਹਾਂ ਦੇ ਚਚੇਰੇ ਭਰਾ ਅੰਕਿਤ ਨੇ ਕਿਹਾ ਕਿ ਉਹ ਬਹੁਤ ਤੇਜ਼ ਸੀ, ਸਾਡੇ ਸਾਰਿਆਂ ਵਿਚੋਂ ਸਭ ਤੋਂ ਤੇਜ਼। ਉਸ ਨੂੰ ਕਵਿਤਾ ਪਸੰਦ ਸੀ, ਉਹ ਡਾਂਸ ਵਿਚ ਵੀ ਦਿਲਚਸਪੀ ਰੱਖੀ ਸੀ ਅਤੇ ਕਾਲਜ ਦੇ ਪ੍ਰੋਗਰਾਮਾਂ ਵਿਚ ਪੇਸ਼ਕਾਰੀ ਦਿੰਦੀ ਸੀ। ਤਾਨਿਆ ਸ਼ਨੀਵਾਰ ਸ਼ਾਮ ਕੋਚਿੰਗ ਸੈਂਟਰ ਦੇ ਬੈਸਮੈਂਟ ਵਿਚ ਲਾਈਬ੍ਰੇਰੀ ਵਿਚ ਮੌਜੂਦ 20 ਵਿਦਿਆਰਥੀਆਂ ਵਿਚੋਂ ਇਕ ਸੀ, ਜਦੋਂ ਮੋਹਲੇਧਾਰ ਮੀਂਹ ਕਾਰਨ ਪਾਣੀ ਅੰਦਰ ਦਾਖ਼ਲ ਹੋ ਗਿਆ ਅਤੇ ਵਿਦਿਆਰਥੀ ਫਸ ਗਏ। ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਹੋਰਨਾਂ ਨੂੰ ਬਚਾਅ ਲਿਆ ਗਿਆ। 


author

Tanu

Content Editor

Related News