ਤਾਂਤਰਿਕ ਨੇ 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, 51 ਰੁਪਏ ਦੇ ਕੇ ਕਿਹਾ- ''ਜਾਓ ਪਾਪਾ ਠੀਕ ਹੋ ਜਾਣਗੇ''

Wednesday, Aug 28, 2024 - 12:54 AM (IST)

ਤਾਂਤਰਿਕ ਨੇ 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, 51 ਰੁਪਏ ਦੇ ਕੇ ਕਿਹਾ- ''ਜਾਓ ਪਾਪਾ ਠੀਕ ਹੋ ਜਾਣਗੇ''

ਨੈਸ਼ਨਲ ਡੈਸਕ - ਦਿੱਲੀ ਦੇ ਕਾਂਝਵਾਲਾ ਇਲਾਕੇ 'ਚ 51 ਸਾਲਾ ਵਿਅਕਤੀ ਨੇ 9 ਸਾਲ ਦੀ ਬੱਚੀ ਨੂੰ ਜਾਦੂ ਟੂਣੇ ਦੇ ਬਹਾਨੇ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ। ਲੜਕੀ ਦੀ ਸਿਹਤ ਵਿਗੜਨ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸ਼ਿਕਾਇਤ ਥਾਣੇ 'ਚ ਕੀਤੀ। ਪੁਲਸ ਨੇ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕਬਰਸਤਾਨ ਵਿੱਚ ਰਹਿੰਦਾ ਹੈ।

ਜਾਣਕਾਰੀ ਮੁਤਾਬਕ ਲੜਕੀ ਕਾਂਝਵਾਲਾ ਇਲਾਕੇ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸਦੇ ਪਰਿਵਾਰ ਵਿੱਚ ਪਿਤਾ, ਵੱਡੀ ਭੈਣ, ਇੱਕ ਛੋਟੀ ਭੈਣ ਅਤੇ ਭਰਾ ਸ਼ਾਮਲ ਹਨ। ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਪਿਤਾ ਨੂੰ ਵੀ ਗੰਭੀਰ ਬੀਮਾਰੀ ਹੈ। ਉਹ ਇਲਾਕੇ ਵਿੱਚ ਫਲ ਦੀ ਰੇਹੜੀ ਲਗਾਉਂਦਾ ਹੈ। ਮੁਲਜ਼ਮ ਇਲਾਕੇ ਦੇ ਕਬਰਸਤਾਨ ਵਿੱਚ ਰਹਿੰਦਾ ਹੈ ਅਤੇ ਪਰਿਵਾਰ ਦਾ ਜਾਣਕਾਰ ਹੈ।

ਲੜਕੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਸੋਮਵਾਰ ਨੂੰ ਉਸ ਦੇ ਘਰ ਆਇਆ ਸੀ। ਉਸ ਨੇ ਪਿਤਾ ਨੂੰ ਕਿਹਾ ਕਿ ਲੜਕੀ ਨੂੰ ਰਾਸ਼ਨ ਲੈਣ ਲਈ ਭੇਜ ਦਿਓ। ਉਸ ਦਾ ਝਾੜ ਫੂਕ ਵੀ ਕਰਨਾ ਹੈ। ਪਿਤਾ ਨੇ ਬੱਚੀ ਦੀ ਥਾਂ ਆਪਣੇ ਆਪਣੇ ਬੇਟੇ ਨੂੰ ਤਾਂਤਰਿਕ ਕੋਲ ਭੇਜ ਦਿੱਤਾ। ਬੱਚਾ ਰਾਸ਼ਨ ਲੈ ਕੇ ਆਇਆ ਸੀ। ਪਰ ਮੁਲਜ਼ਮ ਨੇ ਲੜਕੀ ਨੂੰ ਜਾਦਬ ਟੂਣਾ ਕਰਨ ਦੇ ਬਹਾਨੇ ਬੁਲਾਇਆ। ਉਸ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਉਸ ਦੇ ਪਿਤਾ ਦੀ ਸਿਹਤ ਠੀਕ ਹੋ ਜਾਵੇਗੀ।

ਦੋਸ਼ ਹੈ ਕਿ ਉਥੇ ਪਹੁੰਚ ਕੇ ਦੋਸ਼ੀ ਨੇ ਬੱਚੀ ਨਾਲ ਬਲਾਤਕਾਰ ਕੀਤਾ। ਜਦੋਂ ਉਹ ਘਰ ਪਹੁੰਚੀ ਤਾਂ ਉਸ ਦੀ ਸਿਹਤ ਵਿਗੜ ਗਈ। ਵੱਡੀ ਭੈਣ ਨੇ ਪੁੱਛਿਆ ਤਾਂ ਲੜਕੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਕਿਸੇ ਨੂੰ ਕੁਝ ਨਾ ਦੱਸਣ ਲਈ ਕਿਹਾ ਸੀ। ਉਸਨੇ ਲੜਕੀ ਨੂੰ 51 ਰੁਪਏ ਦਿੱਤੇ ਅਤੇ ਕਿਹਾ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਦੇ ਪਿਤਾ ਦੀ ਮੌਤ ਹੋ ਜਾਵੇਗੀ।

ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਆ ਗਏ। ਲੋਕਾਂ ਨੇ ਪੀੜਤ ਪਰਿਵਾਰ ਨੂੰ ਬਦਨਾਮੀ ਦੇ ਡਰੋਂ ਸ਼ਿਕਾਇਤ ਨਾ ਕਰਨ ਲਈ ਕਿਹਾ। ਪਰ ਮੰਗਲਵਾਰ ਸਵੇਰੇ ਜਦੋਂ ਬੱਚੀ ਦੀ ਸਿਹਤ ਵਿਗੜ ਗਈ ਤਾਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਦੇ ਬਿਆਨ 'ਤੇ ਬਲਾਤਕਾਰ ਅਤੇ ਪੋਕਸੋ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 


author

Inder Prajapati

Content Editor

Related News