ਤਾਮਿਲਨਾਡੂ: PM ਮੋਦੀ ਨੇ 31 ਹਜ਼ਾਰ ਕਰੋੜ ਦੇ 11 ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

Friday, May 27, 2022 - 02:12 AM (IST)

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਈ ਮੁਕੰਮਲ ਹੋਏ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਕਈ ਨਵੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਤਾਮਿਲਨਾਡੂ ਦੇ ਦੌਰੇ 'ਤੇ ਅੱਜ ਚੇਨਈ ਪਹੁੰਚੇ। ਇਨ੍ਹਾਂ ਪ੍ਰਾਜੈਕਟਾਂ 'ਚ ਰੇਲਵੇ, ਪੈਟਰੋਲੀਅਮ, ਹਾਊਸਿੰਗ ਤੇ ਸੜਕਾਂ ਵਰਗੇ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਖੇਤਰ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਤੰਬਰਮ ਤੋਂ ਚੇਂਗਲਪੱਟੂ ਲਈ ਇਕ ਵਿਸ਼ੇਸ਼ ਰੇਲ ਗੱਡੀ ਅਤੇ ਮਦੁਰਾਈ ਤੋਂ ਥੇਨੀ ਲਈ ਇਕ ਵਿਸ਼ੇਸ਼ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਇਸ ਫੈਸਲੇ 'ਤੇ ਮਨੀਸ਼ਾ ਗੁਲਾਟੀ ਨੇ ਜਤਾਇਆ ਇਤਰਾਜ਼, ਕਹੀ ਇਹ ਗੱਲ

ਪ੍ਰਧਾਨ ਮੰਤਰੀ ਨੇ ਰਾਜਪਾਲ ਆਰ. ਐੱਨ. ਰਵੀ, ਕੇਂਦਰੀ ਮੰਤਰੀ ਐੱਲ. ਮੁਰੂਗਨ ਅਤੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੀ ਮੌਜੂਦਗੀ 'ਚ 2,960 ਕਰੋੜ ਰੁਪਏ ਤੋਂ ਵੱਧ ਦੇ 5 ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਸਮਾਗਮ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਅਧੀਨ 116 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਲਾਈਟ ਹਾਊਸ ਪ੍ਰਾਜੈਕਟ-ਚੇਨਈ ਦੇ ਹਿੱਸੇ ਵਜੋਂ ਬਣਾਏ ਗਏ 1,152 ਘਰਾਂ ਦਾ ਉਦਘਾਟਨ ਵੀ ਕੀਤਾ ਗਿਆ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕਿਹਾ ਕਿ ਅਜਿਹੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਤਾਮਿਲਨਾਡੂ ਦੇ ਵਿਕਾਸ ਲਈ ਮਹੱਤਵਪੂਰਨ ਹਨ ਅਤੇ ਰਾਜ ਪਹਿਲਾਂ ਹੀ ਕਈ ਖੇਤਰਾਂ ਵਿੱਚ ਦੇਸ਼ 'ਚ ਮੋਹਰੀ ਹੈ। ਦੱਖਣੀ ਤਾਮਿਲਨਾਡੂ ਵਿੱਚ 75 ਕਿਲੋਮੀਟਰ ਲੰਬਾ ਮਦੁਰਾਈ-ਟੇਨੀ (ਰੇਲਵੇ ਗੇਜ ਪਰਿਵਰਤਨ ਪ੍ਰਾਜੈਕਟ) 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ, ਖੇਤਰ ਵਿੱਚ ਸੰਪਰਕ ਵਧਾਏਗਾ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਦੇਵੇਗਾ।

ਇਹ ਵੀ ਪੜ੍ਹੋ : Apple ਨੇ iPhone 13 ਮਿੰਨੀ ਨੂੰ ਠੀਕ ਕਰਨ ਲਈ ਭੇਜੀ 36 ਕਿਲੋ ਦੀ ਰਿਪੇਅਰ ਕਿੱਟ!

ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਨੂੰ ਵਿਸ਼ੇਸ਼ ਸਥਾਨ ਦੱਸਦਿਆਂ ਤਾਮਿਲ ਭਾਸ਼ਾ ਨੂੰ ਸਦੀਵੀ ਅਤੇ ਤਾਮਿਲ ਸੱਭਿਆਚਾਰ ਨੂੰ ਵਿਸ਼ਵਵਿਆਪੀ ਦੱਸਿਆ।
  • ਆਪਣੇ ਸੰਬੋਧਨ 'ਚ ਮੋਦੀ ਨੇ ਤਾਮਿਲ ਦੀ ਤਾਰੀਫ਼ ਵਿੱਚ ਰਾਸ਼ਟਰਵਾਦੀ ਕਵੀ ਸੁਬਰਾਮਣੀਆ ਭਾਰਤੀ ਦੀ ਇਕ ਪ੍ਰਸਿੱਧ ਕਵਿਤਾ ਦਾ ਜ਼ਿਕਰ ਕੀਤਾ।
  • ਤਾਮਿਲਨਾਡੂ ਦੇ ਕਿਸੇ ਵਿਅਕਤੀ ਨੇ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਆਪਣੀ ਰਿਹਾਇਸ਼ 'ਤੇ ਭਾਰਤੀ 'ਡੈਫਲੰਪਿਕ ਦਲ' ਦੀ ਮੇਜ਼ਬਾਨੀ ਕੀਤੀ ਸੀ। ਇਸ ਵਾਰ ਟੂਰਨਾਮੈਂਟ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਰਿਹਾ।
  • ਪ੍ਰਧਾਨ ਮੰਤਰੀ ਨੇ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ ਅਸੀਂ ਜੋ 16 ਤਮਗੇ ਜਿੱਤੇ ਹਨ, ਉਨ੍ਹਾਂ 'ਚੋਂ 6 ਤਾਮਿਲਨਾਡੂ ਦੇ ਇਕ ਨੌਜਵਾਨ ਖਿਡਾਰੀ ਦੁਆਰਾ ਖੇਡੇ ਗਏ ਸਨ ਅਤੇ ਇਹ ਟੀਮ ਲਈ ਸਭ ਤੋਂ ਵਧੀਆ ਯੋਗਦਾਨਾਂ 'ਚੋਂ ਇਕ ਹੈ।"
  • ਉਨ੍ਹਾਂ ਕਿਹਾ ਕਿ ਭਾਰਤ ਆਰਥਿਕ ਤੌਰ 'ਤੇ ਸੰਕਟ ਵਿੱਚ ਘਿਰੇ ਸ਼੍ਰੀਲੰਕਾ ਨੂੰ ਆਰਥਿਕ ਮਦਦ ਦੇ ਨਾਲ-ਨਾਲ ਬਾਲਣ, ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
  • ਮੋਦੀ ਨੇ ਕਿਹਾ ਕਿ ਉਹ ਜਾਫਨਾ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।
  • ਯੋਜਨਾਵਾਂ ਅਤੇ ਪ੍ਰਾਜੈਕਟਾਂ ਲਈ ਲਾਂਚ ਅਤੇ ਨੀਂਹ ਪੱਥਰ ਰੱਖਣ ਸਮੇਤ ਨਵੀਆਂ ਯੋਜਨਾਵਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਸਮਾਜਿਕ ਅਤੇ ਭੌਤਿਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਬੈਂਗਲੁਰੂ-ਚੇਨਈ ਐਕਸਪ੍ਰੈਸਵੇਅ ਆਰਥਿਕ ਵਿਕਾਸ ਦੇ 2 ਪ੍ਰਮੁੱਖ ਕੇਂਦਰਾਂ ਨੂੰ ਜੋੜੇਗਾ।

Mukesh

Content Editor

Related News