ਤਾਮਿਲਨਾਡੂ ਦੇ ਇਕ ਮੰਤਰੀ ਨੇ ਆਦੀਵਾਸੀ ਮੁੰਡੇ ਕੋਲੋਂ ਲੁਹਾਏ ਆਪਣੇ ਬੂਟ

02/07/2020 9:52:23 AM

ਉਦਗਮੰਡਲਮ-ਤਾਮਿਲਨਾਡੂ ਦੇ ਜੰਗਲਾਤ ਮੰਤਰੀ ਡਿੰਡੀਗੁਲ ਸ਼੍ਰੀਨਿਵਾਸਨ ਵੀਰਵਾਰ ਉਸ ਸਮੇਂ ਵਿਵਾਦਾਂ ’ਚ ਘਿਰ ਗਏ, ਜਦੋਂ ਉਨ੍ਹਾਂ ਥੋਪਾਕਾਡੂ ਵਿਖੇ ਇਕ ਕੈਂਪ ਦੇ ਉਦਘਾਟਨ ਦੌਰਾਨ ਇਕ ਆਦੀਵਾਸੀ ਮੁੰਡੇ ਕੋਲੋਂ ਆਪਣੇ ਬੂਟ ਲੁਹਾਏ। ਉਨ੍ਹਾਂ ਦੀ ਬੂਟ ਲਹਾਉਣ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ’ਚ 1 ਆਦੀਵਾਸੀ ਮੁੰਡਾ ਉਨ੍ਹਾਂ ਦੇ ਬੂਟ ਲਾਹੁੰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇ ਸਾਹਮਣੇ ਆਉਣ ਪਿੱਛੋਂ ਸੋਸ਼ਲ ਮੀਡੀਆ ’ਤੇ ਭਾਰੀ ਨਾਰਾਜ਼ਗੀ ਪ੍ਰਗਟ ਕੀਤੀ।

ਘਟਨਾ ਇੱਥੋਂ ਲਗਭਗ 40 ਕਿਲੋਮੀਟਰ ਦੂਰ ਮੁਦੁਮਲਾਈ ਵਿਖੇ ਵਾਪਰੀ। ਡਿੰਡੀਗੁਲ ਹੋਰਨਾਂ ਅਧਿਕਾਰੀਆਂ ਨਾਲ ਕੈਂਪ ਵੱਲ ਜਾ ਰਹੇ ਸਨ। ਉਨ੍ਹਾਂ ਅਚਾਨਕ ਹੀ ਇਕ ਆਦੀਵਾਸੀ ਮੁੰਡੇ ਨੂੰ ਸੱਦਿਆ ਅਤੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਬੂਟ ਉਤਾਰ ਦੇਵੇ। ਮੁੰਡੇ ਨੇ ਸਭ ਦੀ ਮੌਜੂਦਗੀ ’ਚ ਮੰਤਰੀ ਦੇ ਬੂਟ ਉਤਾਰੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੰਤਰੀ ਨੇ ਆਪਣੇ ਬੂਟ ਕਿਉਂ ਲਹਾਏ। ਮੰਤਰੀ ਵਿਰੁੱਧ ਐੱਸ. ਸੀ./ਐੱਸ. ਟੀ. ਕਾਨੂੰਨ ਅਧੀਨ ਕਾਰਵਾਈ ਦੀ ਮੰਗ ਹੋ ਰਹੀ ਹੈ।

PunjabKesari

 


Iqbalkaur

Content Editor

Related News