ਗਾਜਾ ਤੂਫਾਨ ਨੂੰ ਦੇਖਦੇ ਹੋਏ ਭਾਰਤੀ ਸਮੁੰਦਰੀ ਸੈਨਾ ਅਲਰਟ

11/15/2018 10:46:41 AM

ਚੇੱਨਈ-ਭਾਰਤੀ ਸਮੁੰਦਰੀ ਸੈਨਾ ਨੂੰ ਦੱਖਣੀ ਤਾਮਿਲਨਾਡੂ ਤੇ ਪੁਡੂਚੇਰੀ ਦੇ ਤਟਾਂ ਵੱਲ ਵਧ ਰਹੇ 'ਗਾਜਾ' ਚੱਕਰਵਾਤੀ ਤੂਫਾਨ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਹਾਈ ਅਲਰਟ ਕਰ ਦਿੱਤਾ ਗਿਆ। ਸਮੁੰਦਰੀ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਸਮੁੰਦਰੀ ਫੌਜ ਕਮਾਨ (ਆਈ. ਐੱਨ. ਸੀ.) ਨੇ ਜ਼ਰੂਰੀ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਲਈ ਉੱਚ ਪੱਧਰੀ ਤਿਆਰੀਆਂ ਕੀਤੀਆਂ ਹਨ। ਤੂਫਾਨ ਵੀਰਵਾਰ ਸ਼ਾਮ ਤੱਕ ਦੋਵਾਂ ਸੂਬਿਆਂ ਦੇ ਤਟੀ ਇਲਾਕਿਆਂ ਨੂੰ ਪਾਰ ਕਰ ਸਕਦਾ ਹੈ।ਇਸ ਦੌਰਾਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਤਾਮਿਲਨਾਡੂ ਸਰਕਾਰ ਪਹਿਲਾਂ ਹੀ 30,500 ਰਾਹਤ ਕਰਮਚਾਰੀ ਤੈਨਾਤ ਕਰ ਚੁੱਕੀ ਹੈ। ਤੰਜੌਰ, ਤਿਰੂਵਰੂਰ, ਪਾਂਡੂਕੋਟਈ, ਨਾਗਾਪਟਿਨਮ, ਕੁੰਡਾਲੂਰ ਅਤੇ ਰਾਮਨਾਥਪੁਰਮ ਦੇ ਕੁਲੈਕਟਰਾਂ ਨੇ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਚੱਕਰਵਤੀ ਤੂਫਾਨ ਦੇ ਮੱਦੇਨਜ਼ਰ ਪਾਂਡੂਚੇਰੀ ਅਤੇ ਕਰਾਈਕਲ ਖੇਤਰਾਂ 'ਚ ਅੱਜ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਕੇਂਦਰੀ  ਪਾਣੀ ਕਮਿਸ਼ਨ ਡੈਮ 'ਤੇ ਲਗਾਤਾਰ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਪਿਛੋਕੜ 'ਚ ਤਾਮਿਲਨਾਡੂ ਦੇ ਰਾਜਸਵ ਮੰਤਰੀ ਆਰ. ਬੀ. ਉਦੈਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਡੈਮ, ਝੀਲਾਂ ਅਤੇ ਨਦੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।


Iqbalkaur

Content Editor

Related News