ਮੋਦੀ-ਸ਼ਾਹ ''ਤੇ ਭੜਕਾਉ ਬਿਆਨ ਦੇਣ ਵਾਲਾ ਤਾਮਿਲ ਸਕਾਲਰ ਗ੍ਰਿਫਤਾਰ

Wednesday, Jan 01, 2020 - 10:49 PM (IST)

ਮੋਦੀ-ਸ਼ਾਹ ''ਤੇ ਭੜਕਾਉ ਬਿਆਨ ਦੇਣ ਵਾਲਾ ਤਾਮਿਲ ਸਕਾਲਰ ਗ੍ਰਿਫਤਾਰ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਤਾਮਿਲ ਸਕਾਲਰ ਨੇੱਲਈ ਕੰਨਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਪੇਰਮਬਲੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਐੱਚ. ਰਾਜਾ ਨੇ ਨੇੱਲਈ ਕੰਨਨ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਬੀਜੇਪੀ ਦਾ ਦਾਅਵਾ ਹੈ ਕਿ ਨੇੱਲਈ ਕੰਨਨ ਮੁਸਲਮਾਨਾਂ ਨੂੰ ਭੜਕਾਉਣ ਤੇ ਪੀ.ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਤਲ ਦਾ ਸੁਝਾਅ ਦੇ ਰਹੇ ਸੀ। ਨੇੱਲਈ ਨੇ ਕਿਹਾ ਮੋਦੀ ਦੇ ਪਿੱਛੇ ਅਮਿਤ ਸ਼ਾਹ ਦਾ ਦਿਮਾਗ ਹੈ। ਜੇਕਰ ਅਮਿਤ ਸ਼ਾਹ ਨਹੀਂ ਹੁੰਦੇ ਤਾਂ ਮੋਦੀ ਇਥੇ ਨਹੀਂ ਹੁੰਦੇ। ਜੇਕਰ ਅਮਿਤ ਸ਼ਾਹ ਦੀ ਕਹਾਣੀ ਖਤਮ ਹੋ ਜਾਵੇਗੀ, ਤਾਂ ਪੀ.ਐੱਮ. ਮੋਦੀ ਦੀ ਕਹਾਣੀ ਵੀ ਖਤਮ ਹੋ ਜਾਵੇਗੀ। ਨੇੱਲਈ ਕੰਨਨ ਨੇ ਕਿਹਾ ਕਿ ਮੈਨੂੰ ਉਮੀਦ ਸੀ ਕਿ ਕੁਝ ਹੋਵੇਗਾ ਪਰ ਕੋਈ ਵੀ ਮੁਸਲਿਮ ਕੁਝ ਕਰ ਨਹੀਂ ਰਿਹਾ।


author

Inder Prajapati

Content Editor

Related News