ਤਾਮਿਲਨਾਡੂ ਦੇ ਲਿਗਨਾਈਟ ਪਵਾਰ ਪਲਾਂਟ 'ਚ ਧਮਾਕਾ, 6 ਲੋਕਾਂ ਦੀ ਮੌਤ

Wednesday, Jul 01, 2020 - 02:16 PM (IST)

ਤਾਮਿਲਨਾਡੂ ਦੇ ਲਿਗਨਾਈਟ ਪਵਾਰ ਪਲਾਂਟ 'ਚ ਧਮਾਕਾ, 6 ਲੋਕਾਂ ਦੀ ਮੌਤ

ਚੇਨਈ— ਤਾਮਿਲਨਾਡੂ ਦੇ ਕੁਡਾਲੋਰ ਜ਼ਿਲੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਪਲਾਂਟ ਦੇ ਇਕ ਬਾਇਲਰ ਵਿਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਵਜ੍ਹਾ ਅਜੇ ਸਾਫ ਨਹੀਂ ਹੋ ਸਕੀ ਹੈ। 
ਜਾਣਕਾਰੀ ਮੁਤਾਬਕ ਪ੍ਰਦੇਸ਼ ਦੇ ਕੁਡਾਲੋਰ ਜ਼ਿਲੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ਦੇ ਸਟੇਜ-2 ਵਿਚ ਇਕ ਬਾਇਲਰ 'ਚ ਬੁੱਧਵਾਰ ਭਾਵ ਅੱਜ ਧਮਾਕਾ ਹੋ ਗਿਆ। ਹਾਦਸੇ ਵਿਚ ਘੱਟ ਤੋਂ ਘੱਟ 17 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਆਖੀ ਗਈ ਹੈ ਅਤੇ 6 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


author

Tanu

Content Editor

Related News