ਪਤਨੀ ਦੀ ਯਾਦ ''ਚ ਪਤੀ ਨੇ ਘਰ ''ਚ ਹੀ ਬਣਵਾ ਲਿਆ ਉਸ ਦਾ ''ਬੁੱਤ''

Saturday, Sep 12, 2020 - 06:01 PM (IST)

ਤਾਮਿਲਨਾਡੂ— ਤਾਮਿਲਨਾਡੂ 'ਚ ਇਕ 74 ਸਾਲ ਦੇ ਸ਼ਖਸ ਦੀ ਪਤਨੀ ਦੀ ਮੌਤ ਹੋ ਗਈ। ਸ਼ਖਸ ਨੇ ਆਪਣੀ ਪਤਨੀ ਦਾ ਘਰ 'ਚ ਬੁੱਤ ਬਣਵਾ ਲਿਆ। ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ, ਤਾਂ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਰਹੇ। ਦਰਅਸਲ ਬੀਤੀ 10 ਅਗਸਤ ਨੂੰ ਐੱਸ. ਪਿਚਾਮਣੀ ਦਾ 67 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਪਤਨੀ ਦੀ ਮੌਤ ਮਗਰੋਂ ਸੇਠੁਰਮਨ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਉਨ੍ਹਾਂ ਦੀ ਕਮੀ ਨੂੰ ਕਾਫੀ ਮਹਿਸੂਸ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦਾ ਇਕ ਬੁੱਤ ਬਣਵਾਉਣ ਦਾ ਫ਼ੈਸਲਾ ਲਿਆ। 

PunjabKesari

ਸੇਠੁਰਮਨ ਨੇ ਕਿਹਾ ਕਿ ਪਤਨੀ ਦੇ ਚੱਲੇ ਜਾਣ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਖਾਲੀਪਣ ਜਿਹਾ ਆ ਗਿਆ। 12 ਸਤੰਬਰ ਯਾਨੀ ਕਿ ਅੱਜ ਉਨ੍ਹਾਂ ਦੀ ਮੌਤ ਹੋਏ ਕਰੀਬ 32 ਦਿਨ ਬੀਤ ਗਏ ਹਨ। ਸੇਠੁਰਮਨ ਨੇ ਕਿਹਾ ਕਿ ਅਸੀਂ ਜ਼ਿੰਦਗੀ ਦੇ 48 ਸਾਲ ਖੁਸ਼ੀ-ਖੁਸ਼ੀ ਬਤੀਤ ਕੀਤੇ। ਉਹ ਕਰੀਬ 10 ਦਿਨ ਹਸਪਤਾਲ 'ਚ ਰਹੀ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਸੇਠੁਰਮਨ ਨੇ ਕਿਹਾ ਕਿ ਮੇਰੀ ਇੱਛਾ ਸੀ ਕਿ ਕਿਉਂ ਨਾ ਪਤਨੀ ਦਾ ਘਰ ਵਿਚ ਹੀ ਬੁੱਤ ਬਣਵਾ ਲਿਆ ਜਾਵੇ। ਇਹ ਮੇਰਾ, ਮੇਰੀ ਪਤਨੀ ਲਈ ਪਿਆਰ ਅਤੇ ਅਹਿਸਾਸ ਹੈ, ਜੋ ਉਸ ਦੇ ਜਾਣ ਮਗਰੋਂ ਵੀ ਘੱਟ ਨਹੀਂ ਹੋਇਆ। 

PunjabKesari

ਸੇਠੁਰਮਨ ਦੀਆਂ 3 ਧੀਆਂ ਹਨ, ਉਨ੍ਹਾਂ 'ਚੋਂ ਵੱਡੀ ਧੀ ਕਣੀਮੋਝੀ ਦਾ ਵਿਆਹ ਡੀ. ਐੱਮ. ਕੇ. ਦੇ ਵਿਧਾਇਕ ਨਾਲ ਹੋਇਆ ਹੈ। ਓਧਰ ਸੇਠੁਰਮਨ ਨੇ ਕਿਹਾ ਕਿ ਪਤਨੀ ਦਾ ਬੁੱਤ ਉਸ ਦੇ ਹੋਣ ਦਾ ਅਹਿਸਾਸ ਦਿਵਾਉਂਦਾ ਹੈ। ਮੈਂ ਜਾਣਦਾ ਹਾਂ ਕਿ ਉਹ ਕਦੇ ਮੁੜ ਕੇ ਨਹੀਂ ਆਵੇਗੀ। ਮੈਂ ਉਸ ਦੀਆਂ ਯਾਦਾਂ ਨੂੰ ਇਸ ਬੁੱਤ 'ਚ ਉਸ ਵੇਖ ਸਕਦਾ ਹਾਂ, ਮਹਿਸੂਸ ਕਰ ਸਕਦਾ ਹਾਂ। ਸੇਠਰਮਨ ਨੇ ਦੱਸਿਆ ਕਿ ਮੈਂ ਆਪਣੀ ਸਰਕਾਰੀ ਨੌਕਰੀ ਛੱਡ ਕੇ ਰਿਅਲ ਅਸਟੇਟ ਦਾ ਬਿਜ਼ਨੈੱਸ ਸ਼ੁਰੂ ਕੀਤਾ ਸੀ। ਮੈਨੂੰ ਕਾਫੀ ਘਾਟਾ ਪਿਆ ਪਰ ਉਹ ਹਮੇਸ਼ਾ ਮੇਰੇ ਨਾਲ ਸੀ। ਇਕ ਚੰਗੇ ਦੋਸਤ ਵਾਂਗ। ਦੱਸ ਦੇਈਏ ਕਿ ਇਸ ਬੁੱਤ ਨੂੰ ਬਣਾਉਣ 'ਚ ਫਾਈਬਰ, ਰਬੜ ਅਤੇ ਵੱਖ-ਵੱਖ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨੂੰ ਬਣਾਉਣ 'ਚ ਕਰੀਬ 22 ਦਿਨ ਦਾ ਸਮਾਂ ਲੱਗਾ। 

PunjabKesari

ਦੱਸ ਦੇਈਏ ਕਿ ਇਸ ਤਰ੍ਹਾਂ ਦਾ ਮਾਮਲਾ ਹਾਲ ਹੀ 'ਚ ਕਰਨਾਟਕ ਵਿਚ ਵੀ ਸਾਹਮਣੇ ਆ ਚੁੱਕਾ ਹੈ। ਕਾਰੋਬਾਰੀ ਸ਼੍ਰੀਨਿਵਾਸ ਗੁਪਤਾ ਦੀ ਪਤਨੀ ਮਾਧਵੀ ਦਾ 2017 'ਚ ਇਕ ਕਾਰ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ ਪਰ ਮਾਧਵੀ ਨੇ ਆਪਣੇ ਨਵੇਂ ਘਰ ਦਾ ਸੁਫ਼ਨਾ ਦੇਖਿਆ ਸੀ, ਜੋ ਉਸ ਦੇ ਪਤੀ ਨੇ ਪੂਰਾ ਕੀਤਾ। ਸ਼੍ਰੀਨਿਵਾਸ ਨੇ ਨਵੇਂ ਘਰ 'ਚ ਪਤਨੀ ਦਾ ਸਿਲੀਕਾਨ ਦਾ ਬੁੱਤ ਬਣਾਇਆ। ਉਸ ਦੇ ਨਾਲ ਹੀ ਉਨ੍ਹਾਂ ਨੇ ਨਵੇਂ ਘਰ 'ਚ ਪ੍ਰਵੇਸ਼ ਕਰਵਾਇਆ।


Tanu

Content Editor

Related News