ਤਾਮਿਲਨਾਡੂ ਦੇ ਇਸ ਪਿੰਡ ''ਚ ਹਰ ਪੁਰਸ਼ ਐਕਸਪਰਟ ਕੁੱਕ, ਵਿਦੇਸ਼ਾਂ ''ਚ ਕਰਦੇ ਹਨ ਨੌਕਰੀ

11/25/2019 12:13:42 PM

ਮਦੁਰੈ— ਤਾਮਿਲਨਾਡੂ ਦੇ ਮਦੁਰੈ ਤੋਂ 125 ਕਿਲੋਮੀਟਰ ਦੂਰ ਰਾਮੇਸ਼ਵਰਮ ਦੇ ਰਸਤੇ 'ਚ ਕਲਈਯੁਰ ਨਾਂ ਦਾ ਪਿੰਡ ਹੈ। ਇਸ ਪਿੰਡ ਦਾ ਹਰ ਇਕ ਪੁਰਸ਼ ਐਕਸਪਰਟ ਕੁੱਕ ਹੈ। 2 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਦੇ 300 ਤੋਂ ਵਧ ਕੁੱਕ ਦੇਸ਼ ਹੀ ਨਹੀਂ ਦੁਨੀਆ ਭਰ ਦੇ ਵੱਡੇ ਹੋਟਲਾਂ ਅਤੇ ਰੈਸਟੋਰੈਂਟਾਂ 'ਚ ਕੰਮ ਕਰ ਰਹੇ ਹਨ। ਬਾਕੀ ਪੁਰਸ਼ ਵਿਆਹਾਂ-ਪਾਰਟੀਆਂ 'ਚ ਲੋਕਾਂ ਨੂੰ ਆਪਣੇ ਭੋਜਨ ਦਾ ਮੁਰੀਦ ਬਣਾ ਰਹੇ ਹਨ। ਇਨ੍ਹਾਂ ਦੀ ਆਮਦਨ 40 ਹਜ਼ਾਰ ਤੋਂ ਸ਼ੁਰੂ ਹੋ ਕੇ ਲੱਖਾਂ ਰੁਪਏ ਤੱਕ ਜਾਂਦੀ ਹੈ। ਪਿੰਡ ਦੇ ਸਭ ਤੋਂ ਬਜ਼ੁਰਗ ਕੁੱਕ 73 ਸਾਲਾ ਮੁਰੂਵੇਲ ਦੱਸਦੇ ਹਨ ਕਿ ਇਸ ਕੰਮ ਨੂੰ ਪਛਾਣ 500 ਸਾਲ ਪਹਿਲੇ ਮਿਲਣੀ ਸ਼ੁਰੂ ਹੋਈ ਸੀ।

ਸ਼ੈੱਫ ਡਾ. ਦਾਮੂ ਦਾ ਗਿਨੀਜ਼ ਬੁੱਕ 'ਚ ਹੈ ਨਾਂ ਦਰਜ
ਇਸ ਕਲਾ ਨੇ ਮੱਛੀਆਂ ਫੜਨ ਵਾਲੇ ਵਾਨਿਆਰ ਸਮਾਜ ਨੂੰ ਉੱਚੀ ਜਾਤੀ ਦੇ ਲੋਕਾਂ ਦੀ ਰਸੋਈ 'ਚ ਜਗ੍ਹਾ ਦਿਵਾਈ ਹੈ। 24 ਘੰਟਿਆਂ 'ਚ 617 ਡਿਸ਼ ਬਣਾ ਕੇ ਗਿਨੀਜ਼ ਬੁੱਕ 'ਚ ਆਪਣਾ ਨਾਂ ਦਰਜ ਕਰ ਚੁਕੇ ਸੈਲੀਬ੍ਰਿਟੀ ਸ਼ੈਫ ਡਾ. ਦਾਮੂ ਦੱਸਦੇ ਹਨ ਕਿ ਕਲਈਯੁਰ ਦੇ ਸ਼ੈੱਫ ਸੀ-ਫੂਡ ਅਤੇ ਆਪਣੇ ਸੀਕ੍ਰੇਟ ਮਸਾਲਿਆਂ ਲਈ ਮਸ਼ਹੂਰ ਹਨ। ਇਨ੍ਹਾਂ ਵਰਗਾ ਕਰੂਵਰ ਟੁਕੁ (ਸੁੱਕੀ ਮੱਛੀ) ਅਤੇ ਚਨਾਕੁੰਨੀ (ਮੱਛੀ-ਚਾਵਲ), ਪਿਆਜ਼ ਅਤੇ ਹਰੀ ਮਿਰਚ ਦੀ ਚਟਨੀ ਦੁਨੀਆ 'ਚ ਕੋਈ ਨਹੀਂ ਬਣਾ ਸਕਦਾ। ਖਾਣਾ ਬਣਾਉਣ 'ਚ ਇਹ ਕਿਸੇ ਯੰਤਰ ਦੀ ਵਰਤੋਂ ਨਹੀਂ ਕਰਦੇ। ਹਰ ਕੰਮ ਹੱਥ ਨਾਲ। ਵੀ.ਆਈ.ਪੀ. ਅਤੇ ਫਿਲਮ ਐਕਟਰ, ਫਿਰ ਭਾਵੇਂ ਉਹ ਰਜਨੀਕਾਂਤ ਹੋਣ ਜਾਂ ਕਮਲ ਹਸਨ, ਕਲਈਪੁਰ ਦੇ ਸ਼ੈੱਫ ਦੇ ਹੱਥਾਂ ਦਾ ਬਣਿਆ ਖਾਣਾ ਜ਼ਰੂਰ ਚੱਖਣਾ ਚਾਹੁੰਦਾ ਹੈ।

ਇੱਥੋਂ ਦੇ ਸ਼ੈੱਫ ਵਿਦੇਸ਼ਾਂ 'ਚ ਕਰਦੇ ਹਨ ਨੌਕਰੀ
ਇੱਥੋਂ ਦੇ ਸ਼ੈੱਫ ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ, ਲੰਡਨ ਅਤੇ ਦੁਬਈ ਤੱਕ ਦੇ ਰੈਸਟੋਰੈਂਟਾਂ 'ਚ ਨੌਕਰੀਆਂ ਕਰ ਰਹੇ ਹਨ।

ਪਿੰਡ ਦੇ ਹਰ ਨੌਜਵਾਨ ਕੋਲ ਹੈ ਰੋਜ਼ਗਾਰ
ਏ.ਆਈ.ਏ.ਡੀ.ਐੱਮ.ਕੇ. ਨੇਤਾ ਅਤੇ ਸਾਬਕਾ ਮੰਤਰੀ ਅਨਵਰ ਰਾਜਾ ਦੱਸਦੇ ਹਨ ਕਿ 55 ਦੇਸ਼ਾਂ 'ਚ 2.5 ਕਰੋੜ ਤਮਿਲ ਰਹਿੰਦੇ ਹਨ ਅਤੇ ਜਿੱਥੇ ਤਮਿਲ ਹਨ, ਉੱਥੇ ਕਲਈਯੁਰ ਦੇ ਸ਼ੈੱਫ ਵੀ ਹਨ। ਇਸ ਹੁਨਰ ਦੇ ਹੀ ਕਾਰਨ ਕਲਈਯੁਰ ਪਿੰਡ 'ਚ ਹਾਇਰ ਸੈਕੰਡਰੀ ਤੱਕ ਸਕੂਲ ਹੈ। ਸਾਖਰਤਾ 'ਚ ਪਿੰਡ ਜ਼ਿਲੇ 'ਚ ਦੂਜੇ ਨੰਬਰ 'ਤੇ ਹੈ। ਪਿੰਡ ਦੇ ਹਰ ਨੌਜਵਾਨ ਕੋਲ ਰੋਜ਼ਗਾਰ ਹੈ।


DIsha

Content Editor

Related News