ਪਾਲਤੂ ਕੁੱਤੇ ਦੀ ਮੌਤ ਦੇ ਗਮ ਨੂੰ ਨਹੀਂ ਸਹਾਰ ਸਕਿਆ ਮਾਲਕ, ਯਾਦ ’ਚ ਬਣਵਾ ਦਿੱਤਾ ਮੰਦਰ
Tuesday, Apr 05, 2022 - 01:25 PM (IST)
ਤਾਮਿਲਨਾਡੂ- ਕੁੱਤੇ ਆਪਣੇ ਮਾਲਕ ਪ੍ਰਤੀ ਬਹੁਤ ਹੀ ਵਫ਼ਾਦਾਰ ਹੁੰਦੇ ਹਨ। ਕੁੱਤੇ ਦੀ ਵਫ਼ਾਦਾਰੀ ਦੇ ਕਿੱਸੇ ਅਕਸਰ ਤੁਸੀਂ ਸੁਣੇ ਅਤੇ ਵੇਖੇ ਹੋਣਗੇ ਪਰ ਇਕ ਮਾਲਕ ਦਾ ਆਪਣੇ ਪਾਲਤੂ ਕੁੱਤੇ ਪ੍ਰਤੀ ਪਿਆਰ ਵੇਖ ਕੇ ਤੁਹਾਡੀਆਂ ਵੀ ਅੱਖਾਂ ’ਚੋਂ ਹੰਝੂ ਆ ਜਾਣਗੇ। ਦਰਅਸਲ ਇਕ ਅਜਿਹਾ ਮਾਮਲਾ ਤਾਮਿਲਨਾਡੂ ਦੇ ਸ਼ਿਵਗੰਗਾ ’ਚ ਵੇਖਣ ਨੂੰ ਮਿਲਿਆ, ਜਿੱਥੇ ਇਕ 80 ਸਾਲ ਦਾ ਬਜ਼ੁਰਗ ਆਪਣੇ ਪਾਲਤੂ ਕੁੱਤੇ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸ ਦੇ ਮਰਨ ਮਗਰੋਂ ਉਸ ਦੀ ਯਾਦ ’ਚ ਮੰਦਰ ਹੀ ਬਣਵਾ ਦਿੱਤਾ।
ਇਹ ਵੀ ਪੜ੍ਹੋ: ਕਰੌਲੀ ਹਿੰਸਾ: ਕਾਂਸਟੇਬਲ ਦੇ ਜਜ਼ਬੇ ਨੂੰ CM ਗਹਿਲੋਤ ਨੇ ਕੀਤਾ ਸਲਾਮ, ਜਾਨ ’ਤੇ ਖੇਡ ਕੇ ਲੋਕਾਂ ਦੀ ਬਚਾਈ ਜਾਨ
82 ਸਾਲ ਦੇ ਮੁਥੂ ਨੇ ਇਹ ਮੰਦਰ ਆਪਣੇ ਪਾਲਤੂ ਕੁੱਤੇ ਟਾਮ ਦੀ ਯਾਦ ’ਚ ਬਣਵਾਇਆ। ਮੁਥੂ ਇਕ ਸਰਕਾਰੀ ਕਰਮਚਾਰੀ ਦੇ ਅਹੁਦੇ ਤੋਂ ਸੇਵਾਮੁਕਤ ਹਨ। ਉਨ੍ਹਾਂ ਨੇ ਸ਼ਿਵਗੰਗਾ ਜ਼ਿਲ੍ਹੇ ਦੇ ਮਨਾਮਦੁਰੈ ਕੋਲ ਆਪਣੇ ਕੁੱਤੇ ਦੀ ਯਾਦ ’ਚ ਇਹ ਮੰਦਰ ਬਣਵਾਇਆ ਹੈ। ਦਰਅਸਲ ਉਨ੍ਹਾਂ ਦੇ ਪਾਲਤੂ ਕੁੱਤਾ ਟਾਮ ਪਿਛਲੇ ਸਾਲ ਬੀਮਾਰ ਹੋਣ ਕਾਰਨ ਮੌਤ ਹੋ ਗਈ ਸੀ। ਟਾਮ ਦੇ ਮਰਨ ਮਗਰੋਂ ਮੁਥੂ ਦਾ ਪੂਰਾ ਪਰਿਵਾਰ ਇਸ ਕਦਰ ਸਦਮੇ ’ਚ ਸੀ ਕਿ ਉਸ ਦੇ ਜਾਣ ਦੇ ਗਮ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ। ਉਸ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਮੁਥੂ ਨੇ ਆਪਣੇ ਖੇਤ ’ਚ ਹੀ ਉਸ ਦਾ ਮੰਦਰ ਬਣਵਾ ਦਿੱਤਾ। ਇਸ ’ਚ ਕੁੱਲ 80 ਹਜ਼ਾਰ ਰੁਪਏ ਦਾ ਖਰਚ ਆਇਆ।
ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ
#WATCH तमिलनाडु: शिवगंगा में 82 वर्षीय मुथु ने अपने पालतू कुत्ते टॉम के लिए अपने खेत में मंदिर बनाया है। मुथु पिछले 11 वर्षों से अपने पालतू कुत्ते टॉम के साथ रह रहे थे, पिछले वर्ष बीमारी के कारण टॉम की मृत्यु हो गई थी। pic.twitter.com/XepMwbDoG2
— ANI_HindiNews (@AHindinews) April 5, 2022
ਦੱਸ ਦੇਈਏ ਕਿ ਟਾਮ ਇਕ ਲੈਬਰਾਡੋਰ ਨਸਲ ਦਾ ਕੁੱਤਾ ਸੀ, ਜੋ ਕਿ 11 ਸਾਲ ਪਹਿਲਾਂ ਮੁਥੂ ਦੇ ਪਰਿਵਾਰ ਦਾ ਹਿੱਸਾ ਬਣਿਆ ਸੀ। ਮੁਥੂ ਦਾ ਪੂਰਾ ਪਰਿਵਾਰ ਹੁਣ ਟਾਮ ਦੇ ਮੰਦਰ ’ਚ ਉਸ ਦੇ ਮਨਪਸੰਦ ਭੋਜਨ ਨੂੰ ਭੇਟ ਕਰਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ।
ਇਹ ਵੀ ਪੜ੍ਹੋ: ‘ਮੈਟਲ ਸਕ੍ਰੈਪ’ ਕਲਾਕਾਰ ਨੇ ਕਬਾੜ ਤੋਂ ਬਣਾਇਆ ਭਾਰਤ ਦਾ ਨਕਸ਼ਾ, ਡਿਜ਼ਾਈਨ ਕਰ ਚੁੱਕੇ ਹਨ ਅਦਭੁੱਤ ਚੀਜ਼ਾਂ (ਤਸਵੀਰਾਂ)