ਤਾਮਿਲਨਾਡੂ, ਮਹਾਰਾਸ਼ਟਰ, ਬਿਹਾਰ ਨੇ ਵੀ 30 ਜੂਨ ਤਕ ਵਧਾਇਆ ਲਾਕਡਾਊਨ
Monday, Jun 01, 2020 - 01:14 AM (IST)
ਨਵੀਂ ਦਿੱਲੀ (ਏਜੰਸੀਆਂ) : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਾਮਿਲਨਾਡੂ, ਬਿਹਾਰ, ਮਹਾਰਾਸ਼ਟਰ ਸਰਕਾਰ ਨੇ ਵੀ ਲਾਕਡਾਊਨ ਨੂੰ 30 ਜੂਨ ਤਕ ਵਧਾ ਦਿੱਤਾ ਹੈ। ਮਹਾਰਾਸ਼ਟਰ ’ਚ ਜ਼ੂਰਰੀ ਕੰਮਾਂ ਨੂੰ ਛੱਡ ਕੇ ਪਾਰੂ ਸੂਬੇ ’ਚ ਰਾਤ 9 ਤੋਂ ਸਵੇਰੇ 5 ਵਜੇ ਤਕ ਕਰਫਿਊ ਜਾਰੀ ਰਹੇਗਾ। ਸੂਬੇ ਦੇ ਸੀ.ਐੱਮ. ਊਧਵ ਠਾਕਰੇ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਦਾ ਇਕ ਵੀ ਕੇਸ ਲੁੱਕਣਾ ਨਹੀਂ ਚਾਹੀਦਾ।
ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਕਿਹਾ ਕਿ ਧਾਰਮਿਕ ਸਥਾਨਾਂ, ਅੰਤਰਰਾਜੀ ਬੱਸਾਂ, ਮੈਟਰੋ ਅਤੇ ਉਪਨਗਰੀ ਰੇਲ ’ਤੇ ਪਾਬੰਦੀ ਜਾਰੀ ਰਹੇਗੀ। ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਵੀ ਲਾਕਾਡਾਊਨ ’ਚ ਵਾਧਾ ਕੀਤਾ ਹੈ।
ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਕ ਆਮਿਰ ਸੁਬਹਾਨੀ ਨੇ ਆਪਣੇ ਆਦੇਸ਼ ’ਚ ਕਿਹਾ ਕਿ ਬਿਹਾਰ ਸਰਕਾਰ ਨੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿ ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸੂਬੇ ’ਚ ਜਲਦ ਤੋਂ ਜਲਦ ਲਾਗੂ ਕਰ ਉਨ੍ਹਾਂ ਦਾ ਪਾਲਣ ਕੀਤਾ ਜਾਵੇਗਾ।