ਮਾਮਲਾ ‘ਆਨਰ ਕਿਲਿੰਗ’: ਤਾਮਿਲਨਾਡੂ ’ਚ ਅਸੁਰੱਖਿਅਤ ਜੋੜਿਆਂ ਲਈ ਬਣਨਗੇ ‘ਸੇਫ਼ ਹਾਊਸ’

Monday, Aug 31, 2026 - 03:48 PM (IST)

ਮਾਮਲਾ ‘ਆਨਰ ਕਿਲਿੰਗ’: ਤਾਮਿਲਨਾਡੂ ’ਚ ਅਸੁਰੱਖਿਅਤ ਜੋੜਿਆਂ ਲਈ ਬਣਨਗੇ ‘ਸੇਫ਼ ਹਾਊਸ’

ਚੇਨਈ (ਹਿੰ.) - ਤਾਮਿਲਨਾਡੂ ਸਰਕਾਰ ਨੇ ਆਨਰ ਕਿਲਿੰਗ ਅਤੇ ਉਸ ਨਾਲ ਜੁੜੀ ਹਿੰਸਾ ਤੋਂ ਪ੍ਰਭਾਵਿਤ ਤੇ ਅਸੁਰੱਖਿਅਤ ਜੋੜਿਆਂ ਅਤੇ ਪਰਿਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਨ ਲਈ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਇਸ ਸਬੰਧ ਵਿਚ ਸੂਬੇ ਦੇ ਹਰੇਕ ਜ਼ਿਲ੍ਹੇ ’ਚ ਇਕ ‘ਸੇਫ਼ ਹਾਊਸ’ (ਸੁਰੱਖਿਅਤ ਆਸ਼ਰਮ) ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

ਸਰਕਾਰ ਵਲੋਂ ਅਜਿਹਾ ਕਰਨ ਦਾ ਮਕਸਦ ਅੰਤਰਜਾਤੀ ਵਿਆਹ ਜਾਂ ਹੋਰ ਕਾਰਨਾਂ ਕਰ ਕੇ ਖਤਰੇ ਦਾ ਸਾਹਮਣਾ ਕਰ ਰਹੇ ਜੋੜਿਆਂ ਨੂੰ ਸੁਰੱਖਿਅਤ ਰਿਹਾਇਸ਼ ਦੇਣਾ ਹੈ। ਇਹ ਫੈਸਲਾ ਸੁਪਰੀਮ ਕੋਰਟ ਦੇ ‘ਸ਼ਕਤੀ ਵਾਹਿਨੀ ਬਨਾਮ ਭਾਰਤ ਸੰਘ’ ਮਾਮਲੇ ਦੇ ਫੈਸਲੇ ਅਨੁਸਾਰ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਯੋਜਨਾ ਦਾ ਐਲਾਨ ਹਾਲ ਹੀ ’ਚ ਵਿਧਾਨ ਸਭਾ ’ਚ ਸਮਾਜਿਕ ਨਿਆਂ ਬਾਰੇ ਮੰਤਰੀ ਵੰਨੀ ਅਰਸੂ ਵੱਲੋਂ ਕੀਤਾ ਗਿਆ ਹੈ।

ਪੜ੍ਹੋ ਇਹ ਵੀ - ਓਹ ਤੇਰੀ ! ਡਿਊਟੀ ਕਰਦਿਆਂ ਇਕ-ਦੂਜੇ ਨੂੰ ਦਿਲ ਦੇ ਬੈਠੀਆਂ 2 ਮਹਿਲਾ ਕਾਂਸਟੇਬਲਾਂ, ਹੁਣ ਲੈਣਗੀਆਂ ਲਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News