ਤਾਮਿਲਨਾਡੂ : ਗੈਸ ਸਿਲੰਡਰ ਫਟਿਆ, 12 ਝੁਲਸੇ, 3 ਦੀ ਮੌਤ

Saturday, Oct 01, 2022 - 01:10 PM (IST)

ਚੇਨਈ– ਤਾਮਿਲਨਾਡੂ ’ਚ ਕਾਂਚੀਪੁਰਮ ਜ਼ਿਲੇ ਦੇ ਦੇਵਰੀਆਬੱਕਮ ’ਚ ਇਕ ਸਿਲੰਡਰ ਦੇ ਗੋਦਾਮ ’ਚ ਧਮਾਕਾ ਹੋਣ ਕਾਰਨ 12 ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ 3 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ। ਪੁਲਸ ਮੁਤਾਬਕ, ਇਹ ਦੁਰਘਟਨਾ ਬੁੱਧਵਾਰ ਦੀ ਰਾਤ ਹੋਈ, ਜਦੋਂ ਟਰੱਕ ’ਚੋਂ ਸਿਲੰਡਰਾਂ ਨੂੰ ਉਤਾਰਿਆ ਜਾ ਰਿਹਾ ਸੀ।

ਜ਼ਖਮੀਆਂ ਨੂੰ ਚੇਂਗਲਪੱਟ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ’ਚੋਂ ਬੀਤੀ ਰਾਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੇ ਅੱਜ ਸਵੇਰੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਅਮੋਧ ਕੁਮਾਰ ਅਤੇ ਸੰਧਿਆ ਵਜੋਂ ਹੋਈ ਹੈ, ਜਿਨ੍ਹਾਂ ਦੀ ਬੀਤੀ ਰਾਤ ਮੌਤ ਹੋ ਗਈ ਸੀ, ਜਦਕਿ ਗੋਦਾਮ ਦੇ ਮੈਨੇਜਰ ਜੀਵਨੰਦਮ ਨੇ ਅੱਜ ਸਵੇਰੇ ਦਮ ਤੋੜ ਦਿੱਤਾ। ਪੁਲਸ ਮੁਤਾਬਕ ਟਰੱਕ ’ਚੋਂ ਸਿਲੰਡਰ ਉਤਾਰਦੇ ਸਮੇਂ ਇਕ ਸਿਲੰਡਰ ਫਟ ਗਿਆ, ਜਿਸ ਕਾਰਨ ਉਸ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਕਈ ਸਿਲੰਡਰ ਫਟ ਗਏ ਅਤੇ ਉਥੇ ਮੌਜੂਦ 12 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਤਾਮਿਲਨਾਡੂ ਦੇ ਮੰਤਰੀ ਟੀ. ਐੱਮ. ਅੰਬਰਾਸਨ ਨੇ ਹਸਪਤਾਲ ’ਚ ਜਾ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ। ਕਾਂਚੀਪੁਰਮ ਰੇਂਜ ਦੇ ਡੀ. ਆਈ. ਜੀ. ਐੱਮ. ਸੱਤਿਆ ਪਰਿਆ ਨੇ ਕਿਹਾ ਕਿ ਇਸ ਸਬੰਧ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਕ ਗ੍ਰਿਫ਼ਤਾਰੀ ਹੋਈ ਹੈ।


Rakesh

Content Editor

Related News