ਵਿਜੇ ਸਰਕਾਰ ਨੇ ਪਾਸ ਕੀਤਾ ਫਲੋਰ ਟੈਸਟ, ਸਮਰਥਨ ''ਚ ਮਿਲੇ 144 ਵੋਟ
Wednesday, May 13, 2026 - 01:04 PM (IST)
ਚੇਨਈ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਦੀ ਅਗਵਾਈ ਵਾਲੀ ਤਮਿਲਗਾ ਵੇਟ੍ਰੀ ਕੜਗਮ (ਟੀਵੀਕੇ) ਸਰਕਾਰ ਬੁੱਧਵਾਰ ਨੂੰ ਵਿਧਾਨ ਸਭਾ 'ਚ ਫਲੋਰ ਟੈਸਟ 'ਚ ਪਾਸ ਹੋ ਗਈ ਹੈ। ਸਰਕਾਰ ਨੂੰ ਕਾਂਗਰਸ ਵਿਦੁਥਲਾਈ ਚਿਰੂਥਾਈਗਲ ਕਾਚੀ (ਵੀਸੀਕੇ) ਅਤੇ ਐੱਸ.ਪੀ. ਵੇਲੂਮਣੀ ਅਤੇ ਸੀ.ਵੀ. ਸ਼ਨਮੁਗਮ ਦੀ ਅਗਵਾਈ ਵਾਲੇ ਬਾਗ਼ੀ ਏਆਈਏਡੀਐੱਮਕੇ ਧੜੇ ਦਾ ਸਮਰਥਨ ਪ੍ਰਾਪਤ ਹੋਇਆ। ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਮੁੱਖ ਮੰਤਰੀ ਵਿਜੇ ਨੇ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ, ਜਿਸ 'ਤੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਚਰਚਾ 'ਚ ਹਿੱਸਾ ਲਿਆ।
ਵਿਧਾਨ ਸਭਾ ਸਪੀਕਰ ਜੇਸੀਡੀ ਪ੍ਰਭਾਕਰ ਨੇ ਵੋਟਾਂ ਦੀ ਵੰਡ ਤੋਂ ਬਾਅਦ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਵਲੋਂ ਪੇਸ਼ ਕੀਤੇ ਗਏ ਵਿਸ਼ਵਾਸ ਪ੍ਰਸਤਾਵ ਦੇ ਪੱਖ 'ਚ 144 ਵਿਧਾਇਕਾਂ ਨੇ ਵੋਟਿੰਗ ਕੀਤੀ, ਜਦੋਂ ਕਿ 22 ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ। ਪੱਟਾਲੀ ਮੱਕਲ ਕਾਚੀ (ਪੀਐੱਮਕੇ) ਅਤੇ ਭਾਜਪਾ ਸਮੇਤ 5 ਵਿਧਾਇਕ ਗੈਰ-ਹਾਜ਼ਰ ਰਹੇ। ਮੁੱਖ ਵਿਰੋਧੀ ਪਾਰਟੀ ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਨੇ ਵੋਟਿੰਗ ਤੋਂ ਪਹਿਲਾਂ ਹੀ ਸਦਨ ਤੋਂ ਬਾਈਕਾਟ ਕੀਤਾ। ਅੰਮਾ ਮੁੱਕਲ ਮੁਨੇਤਰ ਕੜਗਮ (ਏਐੱਮਐੱਮਕੇ) ਤੋਂ ਕੱਢੇ ਗਏ ਵਿਧਾਇਕ ਐੱਸ. ਕਾਮਰਾਜ ਨੇ ਵੀ ਸਰਕਾਰ ਦੇ ਪੱਖ 'ਚ ਵੋਟਿੰਗ ਕੀਤੀ।
ਵਿਸ਼ਵਾਸ ਪ੍ਰਸਾਤਵ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਵਿਜੇ ਨੇ ਵਿਰੋਧੀ ਧਿਰ ਵਲੋਂ ਲਗਾਏ ਗਏ ਵਿਧਾਇਕਾਂ ਦੀ ਖਰੀਦ-ਫਰੋਖਤ (ਹਾਰਸ ਟਰੇਡਿੰਗ) ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਘੋੜੇ ਵਰਗੀ ਰਫ਼ਤਾਰ' (ਹਾਰਸ ਸਪੀਡ) ਨਾਲ ਕੰਮ ਕਰਨਾ ਚਾਹੁੰਦੀ ਹੈ ਅਤੇ ਖਰੀਦ-ਫਰੋਖਤ 'ਚ ਵਿਸ਼ਵਾਸ ਨਹੀਂ ਰੱਖਦੀ। ਮੁੱਖ ਮੰਤਰੀ ਸਦਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਧਰਮ ਨਿਰੱਖ ਰਹੇਗੀ ਅਤੇ ਪਿਛਲੀਆਂ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਯੋਜਨਾਵਾਂ ਨੂੰ ਜਾਰੀ ਰੱਖੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
