ਸਿਰਫ਼ 1 ਵੋਟ ਨੇ ਬਣਾ''ਤਾ MLA ! ਤਾਮਿਲਨਾਡੂ ''ਚ ਇਸ ਸੀਟ ''ਤੇ ਹੋਇਆ ਸਭ ਤੋਂ ਫਸਵਾਂ ਮੁਕਾਬਲਾ
Tuesday, May 05, 2026 - 12:26 PM (IST)
ਤਿਰੂਪਤੂਰ- ਤਾਮਿਲਨਾਡੂ ਦੀ ਸਿਆਸਤ 'ਚ ਉਸ ਸਮੇਂ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਦੇ ਸੀਨੀਅਰ ਨੇਤਾ ਅਤੇ ਰਾਜ ਦੇ ਮੌਜੂਦਾ ਸਹਿਕਾਰਿਤਾ ਮੰਤਰੀ ਕੇ. ਆਰ. ਪੇਰਿਆਕਰੂਪਨ, ਤਿਰੂਪਤੂਰ ਵਿਧਾਨ ਸਭਾ ਸੀਟ ਤੋਂ ਸਿਰਫ਼ ਇਕ ਵੋਟ ਨਾਲ ਚੋਣਾਂ ਹਾਰ ਗਏ। ਚੋਣ ਕਮਿਸ਼ਨਰ ਅਨੁਸਾਰ ਤਮਿਲਗਾ ਵੇਟ੍ਰੀ ਕੜਗਮ (ਟੀਵੀਕੇ) ਦੇ ਉਮੀਦਵਾਰ ਸ਼੍ਰੀਨਿਵਾਸ ਸੇਤੂਪਤੀ ਆਰ ਨੇ 83,375 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ, ਜਦੋਂ ਕਿ ਦਰਮੁਕ ਦੇ ਪੇਰਿਆਕਰੂਪਨ 83,374 ਵੋਟਾਂ ਨਾਲ ਸਿਰਫ਼ ਇਕ ਵੋਟ ਤੋਂ ਪਿੱਛੇ ਰਹਿ ਗਏ। ਇਹ ਮੁਕਾਬਲਾ ਬੇਹੱਦ ਰੋਮਾਂਚਕ ਮੋੜ 'ਤੇ ਖ਼ਤਮ ਹੋਇਆ।
ਪਹਿਲੇ ਪੇਰਿਆਕਰੂਪਨ 30 ਵੋਟਾਂ ਨਾਲ ਅੱਗੇ ਸਨ ਪਰ ਆਖ਼ਰੀ ਗਣਨਾ 'ਚ ਟੀਵੀਕੇ ਉਮੀਦਵਾਰ ਬਾਜ਼ੀ ਮਾਰ ਲੈ ਗਏ। ਉੱਥੇ ਹੀ ਭਾਜਪਾ ਦੇ ਕੇ.ਸੀ. ਤਿਰੂਮਨ 29,054 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਮੌਜੂਦਾ ਮੰਤਰੀ ਦੀ ਇਹ ਹਾਰ ਅਦਾਕਾਰ ਵਿਜੇ ਦੀ ਪਾਰਟੀ ਟੀਵੀਕੇ ਦੇ ਉਦੇ ਨੂੰ ਰੇਖਾਂਕਿਤ ਕਰਦੀ ਹੈ, ਜਿਸ ਨੇ ਆਪਣੀ ਪਹਿਲੀ ਹੀ ਚੋਣ 'ਚ 108 ਸੀਟਾਂ ਜਿੱਤ ਕੇ ਰਾਜ ਦੀ ਰਾਜਨੀਤੀ ਨੂੰ ਹਿਲਾ ਦਿੱਤਾ ਅਤੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਤਿਰੂਪਤੂਰ ਦਾ ਇਹ ਨਤੀਜਾ ਭਾਰਤ ਦੇ ਚੋਣ ਇਤਿਹਾਸ ਦੇ ਸਭ ਤੋਂ ਕਰੀਬੀ ਮੁਕਾਬਲਿਆਂ 'ਚ ਦਰਜ ਹੋ ਗਿਆ ਹੈ, ਜੋ ਇਹ ਦਿਖਾਉਂਦਾ ਹੈ ਕਿ ਲੋਕਤੰਤਰ 'ਚ ਹਰ ਇਕ ਵੋਟ ਕਿੰਨੀ ਭੂਮਿਕਾ ਨਿਭਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
