ਤਾਮਿਲਨਾਡੂ ਦੀ ਰਾਜਨੀਤੀ ’ਚ ਵੱਡਾ ਉਲਟਫੇਰ: DMK ਨਾਲ 9 ਸਾਲ ਪੁਰਾਣੇ ਗੱਠਜੋੜ ਨੂੰ MDMK ਨੇ ਕਰ ''ਤਾ ਖ਼ਤਮ

Sunday, Jun 28, 2026 - 01:50 PM (IST)

ਤਾਮਿਲਨਾਡੂ ਦੀ ਰਾਜਨੀਤੀ ’ਚ ਵੱਡਾ ਉਲਟਫੇਰ: DMK ਨਾਲ 9 ਸਾਲ ਪੁਰਾਣੇ ਗੱਠਜੋੜ ਨੂੰ MDMK ਨੇ ਕਰ ''ਤਾ ਖ਼ਤਮ

ਚੇਨਈ (ਏਜੰਸੀ) - ਤਾਮਿਲਨਾਡੂ ਦੀ ਰਾਜਨੀਤੀ ’ਚ ਇਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਮਰੂਮਲਾਰਚੀ ਦ੍ਰਵਿੜ ਮੁਨੇਤਰ ਕੜਗਮ (ਐੱਮ. ਡੀ. ਐੱਮ. ਕੇ.) ਨੇ ਦ੍ਰਵਿੜ ਮੁਨੇਤਰ ਕੜਗਮ (ਡੀ. ਐੱਮ. ਕੇ.) ਦੇ ਨਾਲ ਆਪਣਾ 9 ਸਾਲ ਪੁਰਾਣਾ ਗੱਠਜੋੜ ਅਧਿਕਾਰਤ ਤੌਰ ’ਤੇ ਖਤਮ ਕਰ ਦਿੱਤਾ ਹੈ। ਇਹ ਫੈਸਲਾ ਸ਼ਨੀਵਾਰ ਨੂੰ ਪਾਰਟੀ ਦੀ ਜਨਰਲ ਕੌਂਸਲ ਦੀ ਬੈਠਕ ’ਚ ਲਿਆ ਗਿਆ। ਹਾਲਾਂਕਿ ਐੱਮ. ਡੀ. ਐੱਮ. ਕੇ. ਨੇ ਹਾਲੇ ਰਸਮੀ ਰੂਪ ’ਚ ਸੱਤਾਧਾਰੀ ਟੀ. ਵੀ. ਕੇ. ਦੀ ਅਗਵਾਈ ਵਾਲੇ ਮੋਰਚੇ ’ਚ ਸ਼ਾਮਲ ਹੋਣ ਦਾ ਐਲਾਨ ਨਹੀਂ ਕੀਤਾ ਹੈ ਪਰ ਰਾਜਨੀਤਕ ਗਲਿਆਰਿਆਂ ’ਚ ਇਸ ਦੇ ਸਾਫ਼ ਸੰਕੇਤ ਮਿਲ ਰਹੇ ਹਨ।

ਪੜ੍ਹੋ ਇਹ ਵੀ - ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ ਮਿਲੀਆਂ ਲਾਸ਼ਾਂ, ਫੈਲੀ ਸਨਸਨੀ

ਆਪਣੀ ਜਨਰਲ ਕੌਂਸਲ ਦੀ ਬੈਠਕ ’ਚ ਪਾਸ ਮਤਿਆਂ ’ਚ ਐੱਮ. ਡੀ. ਐੱਮ. ਕੇ. ਨੇ ਮੁੱਖ ਮੰਤਰੀ ਜੋਸੇਫ਼ ਵਿਜੇ ਦੀ ਸਰਕਾਰ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਪਾਰਟੀ ਨੇ ਨਵੀਂ ਸਰਕਾਰ ਨੂੰ ਆਪਣੇ ਪ੍ਰਮੁੱਖ ਚੋਣ ਵਾਅਦਿਆਂ ’ਤੇ ਡਟੇ ਰਹਿਣ ਦੀ ਬੇਨਤੀ ਕੀਤੀ, ਜਿਸ ’ਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਅਤੇ ਮੇਕੇਦਾਤੂ ਡੈਮ ਪ੍ਰਾਜੈਕਟ ਵਰਗੇ ਮੁੱਦਿਆਂ ’ਤੇ ਤਾਮਿਲਨਾਡੂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸ਼ਾਮਲ ਹੈ।

ਪੜ੍ਹੋ ਇਹ ਵੀ - ਪਿਓ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਕਸਾਈ ਬਣ ਗਿਆ ਪੁੱਤ ! ਕੁਹਾੜੀ ਨਾਲ ਦਿੱਤੀ ਰੂਹ ਕੰਬਾਊ ਮੌਤ

ਡੀ. ਐੱਮ. ਕੇ. ’ਤੇ ਲਾਏ ਗੰਭੀਰ ਦੋਸ਼
ਗੱਠਜੋੜ ਤੋਂ ਬਾਹਰ ਨਿਕਲਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਐੱਮ. ਡੀ. ਐੱਮ. ਕੇ. ਨੇ ਦੋਸ਼ ਲਾਇਆ ਕਿ ਡੀ. ਐੱਮ. ਕੇ. ’ਚ ਐੱਮ. ਡੀ. ਐੱਮ. ਕੇ. ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਕਾਰਨ ਇਸ ਗੱਠਜੋੜ ’ਚ ਬਣੇ ਰਹਿਣਾ ਨਾਮੁਮਕਿਨ ਹੋ ਗਿਆ ਸੀ। ਦੂਜੇ ਪਾਸੇ ਡੀ. ਐੱਮ. ਕੇ. ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਡੀ. ਐੱਮ. ਕੇ. ਦੇ ਸਈਅਦ ਹਫ਼ੀਜ਼ੁੱਲਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਹੀ ਸੀ ਜਿਸ ਨੇ ਐੱਮ. ਡੀ. ਐੱਮ. ਕੇ. ਨੂੰ ਵਿਧਾਨ ਸਭਾ ਅਤੇ ਸੰਸਦ ਮੈਂਬਰ ਵਜੋਂ ਪ੍ਰਤੀਨਿਧਤਾ ਦਿਵਾਉਣ ’ਚ ਮਦਦ ਕੀਤੀ।

ਪੜ੍ਹੋ ਇਹ ਵੀ - ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News