ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ: 1 ਮਹਿਲਾ ਮਜ਼ਦੂਰ ਦੀ ਮੌਤ, 26 ਜ਼ਖਮੀ

Sunday, Jun 21, 2026 - 01:41 AM (IST)

ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ: 1 ਮਹਿਲਾ ਮਜ਼ਦੂਰ ਦੀ ਮੌਤ, 26 ਜ਼ਖਮੀ

ਥੂਥੁਕੁਡੀ (ਏਐੱਨਆਈ) : ਤਾਮਿਲਨਾਡੂ ਦੇ ਥੂਥੁਕੁਡੀ ਜ਼ਿਲ੍ਹੇ ਵਿੱਚ ਬਾਲਾਜੀ ਫਾਇਰ ਵਰਕਸ ਫੈਕਟਰੀ ਵਿੱਚ ਸ਼ਨੀਵਾਰ ਨੂੰ ਜ਼ਬਰਦਸਤ ਧਮਾਕਾ ਹੋਇਆ। ਹਾਦਸੇ ਵਿੱਚ ਇੱਕ ਮਹਿਲਾ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 26 ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ। 3 ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਇਹ ਘਟਨਾ ਏਟਾਯਪੁਰਮ ਨੇੜੇ ਅਯਾਨ ਰਾਜਪੱਟੀ ਸਥਿਤ ਬਾਲਾਜੀ ਫਾਇਰ ਵਰਕਸ ਫੈਕਟਰੀ ਵਿੱਚ ਵਾਪਰੀ। ਜਦੋਂ ਮੁਲਾਜ਼ਮ ਕੰਮ ਕਰ ਰਹੇ ਸਨ ਤਾਂ ਅਚਾਨਕ ਧਮਾਕਾ ਹੋ ਗਿਆ। ਮ੍ਰਿਤਕਾ ਮਹਿਲਾ ਦੀ ਪਛਾਣ ਮਰੀਅਮਲ ਵਜੋਂ ਹੋਈ ਹੈ। ਉਹ ਨਟਥੂਪੱਟੀ ਪਿੰਡ ਦੀ ਵਸਨੀਕ ਸੀ ਅਤੇ ਫੈਕਟਰੀ ਵਰਕਰ ਵਜੋਂ ਕੰਮ ਕਰਦੀ ਸੀ।

ਇਹ ਵੀ ਪੜ੍ਹੋ : ਉੱਤਰਾਖੰਡ ’ਚ ਖੱਡ ’ਚ ਡਿੱਗਣ ਤੋਂ ਬਾਅਦ ਕਾਰ ’ਚ ਲੱਗੀ ਅੱਗ, 2 ਜ਼ਿੰਦਾ ਸੜੇ

ਜ਼ਖਮੀਆਂ ਦੀ ਹਾਲਤ

26 ਜ਼ਖ਼ਮੀ ਮੁਲਾਜ਼ਮਾਂ ਨੂੰ ਤੁਰੰਤ ਸੱਤੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਨਿਗਰਾਨੀ ਹੇਠ ਰੱਖਿਆ ਹੈ।

ਫੈਕਟਰੀ ਨੂੰ ਵੀ ਭਾਰੀ ਨੁਕਸਾਨ

ਧਮਾਕੇ 'ਚ ਫੈਕਟਰੀ ਦੇ ਤਿੰਨ ਕਮਰੇ ਪੂਰੀ ਤਰ੍ਹਾਂ ਨੁਕਸਾਨੇ ਗਏ, ਜਦਕਿ ਦੋ ਕਮਰੇ ਅੰਸ਼ਕ ਤੌਰ 'ਤੇ ਨੁਕਸਾਨੇ ਗਏ। ਇਨ੍ਹਾਂ ਕਮਰਿਆਂ ਦੇ ਡਿੱਗਣ ਦਾ ਖਤਰਾ ਹੈ। ਕੋਵਿਲਪੱਟੀ ਅਤੇ ਵਿਲਾਥੀਕੁਲਮ ਤੋਂ ਫਾਇਰ ਅਤੇ ਬਚਾਅ ਸੇਵਾਵਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਬਚਾਅ ਟੀਮ ਮਲਬੇ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਤੇ ਹੋਰ ਮਜ਼ਦੂਰ ਅੰਦਰ ਫਸੇ ਹੋਏ ਹਨ ਜਾਂ ਨਹੀਂ।

ਇਹ ਵੀ ਪੜ੍ਹੋ : 'ਸ਼ਾਂਤੀ ਸਮਝੌਤੇ ਦਾ ਕੀਤਾ ਗਿਆ ਉਲੰਘਣ...', ਈਰਾਨ ਨੇ ਮੁੜ ਬੰਦ ਕੀਤਾ Hormuz

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News