ਕੋਰੋਨਾ ਨਾਲ ਲੜੇਗੀ ਜ਼ਫੀਰਾ, ਜਾਣੋ ਕੌਣ ਹੈ ਇਹ ਯੋਧਾ (ਦੇਖੋ ਤਸਵੀਰਾਂ)

08/27/2020 1:10:06 PM

ਤਿਰੂਚਿਰਪੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤੱਕ ਤਾਲਾਬੰਦੀ ਤੋਂ ਬਾਅਦ ਹੁਣ ਹੌਲੀ-ਹੌਲੀ ਮਾਹੌਲ ਆਮ ਵਾਂਗ ਹੋਣ ਲੱਗਾ ਹੈ। ਹਾਲਾਂਕਿ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ ਅਤੇ ਵਾਇਰਸ ਤੋਂ ਬਚਾਅ ਹੀ ਉਸ ਦਾ ਇਲਾਜ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਮਾਸਕ ਪਹਿਨੋ, ਹੱਥਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੋਵੋ ਜਾਂ ਸੈਨੇਟਾਈਜ਼ ਕਰੋ। ਸਮਾਜਿਕ ਦੂਰੀ ਦਾ ਪਾਲਣ ਕਰਨਾ ਬੇਹੱਦ ਲਾਜ਼ਮੀ ਹੈ। ਕੋਰੋਨਾ ਕਾਲ ਦੌਰਾਨ ਹੀ ਇਕ-ਇਕ ਕਰ ਕੇ ਕੰਪਨੀਆਂ, ਸਟੋਰ ਅਤੇ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਅਜਿਹੇ ਵਿਚ ਲੋਕ ਵੀ ਚੌਕਸੀ ਵਰਤ ਰਹੇ ਹਨ। ਲੋਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਐਡਵਾਂਸ ਤਰੀਕੇ ਦਾ ਵੀ ਇਸਤੇਮਾਲ ਕਰ ਰਹੇ ਹਨ। 

PunjabKesari

ਤਾਮਿਲਨਾਡੂ ਦੇ ਤਿਰੂਚਿਰਪੱਲੀ 'ਚ ਇਕ ਸਟੋਰ ਵਿਚ ਇਕ ਅਜਿਹੀ ਹੀ ਐਡਵਾਂਸ ਤਕਨਾਲੋਜੀ ਦਿਖਾਈ ਦਿੱਤੀ। ਜਾਣਕਾਰੀ ਮੁਤਾਬਕ ਤਿਰੂਚਿਰਪੱਲੀ 'ਚ ਕੱਪੜੇ ਦੀ ਇਕ ਕੰਪਨੀ ਨੇ ਆਪਣੇ ਸਾਰੇ ਸਟੋਰ 'ਤੇ ਇਕ ਰੋਬੋਟ ਇੰਸਟਾਲ ਕੀਤਾ ਹੈ, ਤਾਂ ਕਿ ਇਹ ਨਿਗਰਾਨੀ ਕੀਤੀ ਜਾ ਸਕੇ ਕਿ ਸਟੋਰ ਵਿਚ ਦਾਖ਼ਲ ਹੋਣ ਵਾਲੇ ਲੋਕ ਮਾਸਕ ਪਹਿਨ ਰਹੇ ਹਨ। ਇਸ ਰੋਬੋਟ ਦਾ ਨਾਂ ਜ਼ਫੀਰਾ ਅਤੇ ਇਹ ਵਾਇਰਸ ਨਾਲ ਲੜਨ ਵਾਲੇ ਫਰੰਟਲਾਈਨ ਵਰਕਰਾਂ ਦੀ ਮਦਦ ਕਰੇਗੀ। ਰੋਬੋਟ ਜ਼ਫੀਰਾ ਦੀ ਸਮਰੱਥਾ ਹੈ ਕਿ ਉਹ ਕੱਪੜਿਆਂ ਦੇ ਸਟੋਰ ਵਿਚ ਆਉਣ ਵਾਲੇ ਹਰ ਵਿਅਕਤੀ ਦੀ ਪਹਿਚਾਣ ਕਰੇਗੀ ਕਿ ਉਹ ਮਾਸਕ ਪਹਿਨੇ ਹਨ ਜਾਂ ਨਹੀਂ। ਉਨ੍ਹਾਂ ਨੂੰ ਸੈਨੇਟਾਈਜ਼ਰ ਦੇਵੇਗੀ ਅਤੇ ਇਸ ਦੇ ਨਾਲ ਹੀ ਐਂਟਰੀ ਕਰਨ ਵਾਲੇ ਹਰ ਗਾਹਕ ਦਾ ਨੰਬਰ ਵੀ ਨੋਟ ਕਰ ਕੇ ਮਾਲਕ ਨੂੰ ਮੇਲ ਜ਼ਰੀਏ ਭੇਜੇਗੀ।

PunjabKesari

ਜ਼ਫੀਰਾ ਪੂਰੀ ਤਰ੍ਹਾਂ ਇੰਟੈਲੀਜੈਂਸ ਸਿਸਟਮ ਹੈ। ਸਟੋਰ ਦੇ ਸੀ. ਈ. ਓ. ਨੇ ਕਿਹਾ ਕਿ ਰੋਬੋਟ ਜ਼ਫੀਰਾ ਐਂਟਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਟਰੈਕ ਕਰੇਗਾ ਅਤੇ ਰੋਜ਼ਾਨਾ ਈਮੇਲ ਜ਼ਰੀਏ ਮਾਲਕਾਂ ਨੂੰ ਵੇਰਵਾ ਭੇਜੇਗੀ। ਇਸ ਤਰ੍ਹਾਂ ਜ਼ਫੀਰਾ ਐਂਟਰੀ ਗੇਟ 'ਤੇ ਹੀ ਤੈਅ ਕਰ ਲਵੇਗੀ ਕਿ ਕਿਸ ਨੂੰ ਅੰਦਰ ਆਉਣਾ ਹੈ ਅਤੇ ਕਿਸ ਨੂੰ ਨਹੀਂ। ਕਈ ਥਾਂ 'ਤੇ ਇਸ ਕੰਮ ਲਈ ਕਾਮਿਆਂ ਨੂੰ ਲਾਇਆ ਗਿਆ ਹੈ ਪਰ ਉਹ ਖੁਦ ਵੀ ਵਾਇਰਸ ਦੀ ਲਪੇਟ 'ਚ ਆ ਸਕਦੇ ਹਨ। ਜ਼ਫੀਰਾ ਕਾਰਨ ਵਾਇਰਸ ਤੋਂ ਬਚਾਅ ਰਹੇਗਾ।


Tanu

Content Editor

Related News