ਪ੍ਰਕਾਸ਼ ਪੁਰਬ : ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗ ਹੋਇਆ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ

12/30/2019 11:53:14 AM

ਪਟਨਾ— ਖਾਲਸਾ ਪੰਥ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 354ਵੇਂ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਤਖਤ ਸ੍ਰੀ ਪਟਨਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਲਈ ਪਟਨਾ ਸਾਹਿਬ ਦੀ ਧਰਤੀ ਨੂੰ ਵਿਸ਼ੇਸ਼ ਰੂਪ ਨਾਲ ਸਜਾਇਆ ਜਾ ਰਿਹਾ ਹੈ। ਤਖਤ ਸ੍ਰੀ ਹਰਮੰਦਿਰ ਜੀ ਪਟਨਾ ਸਾਹਿਬ ਰੰਗੀਨ ਰੌਸ਼ਨੀ ਨਾਲ ਜਗਮਗ ਹੋ ਗਿਆ ਹੈ। ਐਤਵਾਰ ਭਾਵ ਕੱਲ ਸ਼ਰਧਾਲੂਆਂ ਦੀ ਵੱਡੀ ਭੀੜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪ੍ਰਭਾਤ ਫੇਰੀ ਦਾ ਸਿਲਸਿਲਾ ਜਾਰੀ ਹੈ। 

ਖਾਸ ਗੱਲ ਇਹ ਹੈ ਕਿ ਪਟਨਾ ਸਾਹਿਬ ਦੀ ਧਰਤੀ ਤੋਂ 2 ਜਨਵਰੀ ਨੂੰ ਪ੍ਰਕਾਸ਼ ਪੁਰਬ ਦੇ ਮੁੱਖ ਸਮਾਰੋਹ ਦਾ ਸਿੱਧਾ ਸਮਾਰੋਹ ਦੂਰਦਰਸ਼ਨ ਜ਼ਰੀਏ ਹੋਵੇਗਾ। ਪ੍ਰਸਾਰਣ 32 ਕੇਂਦਰਾਂ 'ਤੇ ਹੋਵੇਗਾ, ਤਾਂ ਕਿ ਦੇਸ਼-ਦੁਨੀਆ 'ਚ ਵੱਸਦੀ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਦੇਸ਼ਾਂ ਅਤੇ ਵਿਸ਼ੇਸ਼ ਦੀਵਾਨ ਨਾਲ ਜੁੜ ਸਕਣ। ਪ੍ਰਸਾਰਣ ਰੇਡੀਓ ਤੋਂ ਵੀ ਹੋਵੇਗਾ। ਸੱਜੇ ਵਿਸ਼ੇਸ਼ ਪੰਡਾਲ 'ਚ ਆਯੋਜਿਤ ਹੋਣ ਵਾਲੇ ਧਾਰਮਿਕ ਸਮਾਰੋਹ 'ਚ ਕਥਾ ਪ੍ਰਵਚਨ ਅਤੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਹੋਵੇਗਾ।


Tanu

Content Editor

Related News