ਕੋਰੋਨਾ ਦੇ ਕਹਿਰ ਦਰਮਿਆਨ ਬਜ਼ੁਰਗਾਂ ਦਾ ਇੰਝ ਰੱਖੋ ਖਿਆਲ
Thursday, Apr 02, 2020 - 04:58 PM (IST)
ਨਵੀਂ ਦਿੱਲੀ-ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਉਚਿੱਤ ਕਦਮ ਚੁੱਕਦਿਆਂ ਹੋਇਆ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ। ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਹੋਇਆ ਭਾਰਤ ਸਰਕਾਰ ਆਪਣੇ ਟਵਿੱਟਰ ਪੇਜ ’ਤੇ ਲੋਕਾਂ ਨੂੰ ਕਈ ਸਾਰੇ ਸੁਝਾਅ ਦੇ ਰਹੀ ਹੈ, ਜਿਨ੍ਹਾਂ 'ਚ ਬਜ਼ੁਰਗਾਂ ਦੀ ਸਿਹਤ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਦਾ ਬਜ਼ੁਰਗਾਂ ਨੂੰ ਸਭ ਤੋਂ ਵੱਧ ਖਤਰਾ ਹੋਣ ਦੇ ਮੱਦੇਨਜ਼ਰ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ । ਮੰਤਰਾਲੇ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਹੁਣ ਤੱਕ ਸਾਹਮਣੇ ਆਏ ਮਾਮਲਿਆਂ 'ਚ ਬਜ਼ੁਰਗ ਲੋਕਾਂ ਦੀ ਗਿਣਤੀ ਕਾਫੀ ਦੇਖਦੇ ਹੋਏ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ।
ਇੰਝ ਰੱਖੋ ਬਜ਼ੁਰਗਾਂ ਦੀ ਸਿਹਤ ਦਾ ਧਿਆਨ-
ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਇਹ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨੇ ਹਮੇਸ਼ਾ ਸਾਡਾ ਖਿਆਲ ਰੱਖਿਆ ਹੈ, ਅਸੀਂ ਉਨਾਂ ਦੀ ਦੇਖਭਾਲ ਕਰੀਏ। ਆਓ ਬਜ਼ੁਰਗਾਂ ਦੀ ਸਿਹਤ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਧਿਆਨ 'ਚ ਰੱਖਣ ਵਾਲੇ ਕੁਝ ਸੁਝਾਆਂ ਬਾਰੇ ਜ਼ਿਕਰ ਕਰੀਏ-
-ਬਜ਼ੁਰਗ ਨਾਗਰਿਕ (ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ) ਦੇ ਲਈ ਕੋਰੋਨਾਵਾਇਰਸ ਇਕ ਜ਼ੋਖਿਮ ਭਰੀ ਬੀਮਾਰੀ ਹੈ।
-ਬਜ਼ੁਰਗਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿਓ ਪਰ ਉੱਚਿਤ ਦੂਰੀ ਦਾ ਧਿਆਨ ਰੱਖੋ, ਜਿਸ ਨਾਲ ਵਾਇਰਸ ਦੇ ਸੰਪਰਕ 'ਚ ਆਉਣ ਦੀ ਸੰਭਾਵਨਾ ਨਾ ਹੋਵੇ।
-ਬਜ਼ੁਰਗਾਂ 'ਚ ਕੋਰੋਨਾਵਾਇਰਸ ਦੇ ਲੱਛਣਾਂ (ਖੰਘ, ਬੁਖਾਰ ਜਾਂ ਸਾਹ ਲੈਣ 'ਚ ਪਰੇਸ਼ਾਨੀ) ਪ੍ਰਤੀ ਹਮੇਸ਼ਾ ਸੁਚੇਤ ਰਹੋ।
-ਧੰਨਵਾਦ ਕਰਨ ਲਈ ਹੱਥ ਨਾ ਮਿਲਾਓ ਅਤੇ ਨਾ ਹੀ ਗਲੇ ਮਿਲੋ।
ਇੰਝ ਰੱਖਣ ਬਜ਼ੁਰਗ ਆਪਣਾ ਖਿਆਲ-
ਕੋਰੋਨਾਵਾਇਰਸ ਦੀ ਇਨਫੈਕਸ਼ਨ ਦਾ ਵਿਸ਼ਵ ਵਿਆਪੀ ਘੇਰਾ ਵਧਣ ਦੇ ਮੱਦੇਨਜ਼ਰ ਮੰਤਰਾਲੇ ਵੱਲੋਂ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਬਜ਼ੁਰਗਾਂ 'ਚ ਰੋਗ ਰੋਕੂ ਸਮਰਥਾ ਘੱਟ ਹੋਣ ਕਾਰਨ ਇਨਫੈਕਸ਼ਨ ਦਾ ਖਤਰਾ ਵੱਧ ਜਾਂਧਾ ਹੈ। ਇਸ ਲਈ ਬਜ਼ੁਰਗਾਂ ਨੂੰ ਇਨਫੈਕਸ਼ਨ ਤੋਂ ਬਚਣ ਲਈ ਸਾਰੇ ਸੰਭਵ ਉੁਪਾਅ ਅਪਣਾਉਂਦੇ ਹੋਏ ਘਰ 'ਚ ਰਹਿ ਕੇ ਰੋਜ਼ਾਨਾ ਕਸਰਤ ਕਰਨ ਦਾ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰਾਲੇ ਨੇ ਬਜ਼ੁਰਗਾਂ ਲਈ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੀ ਐਡਵਾਇਜ਼ਰੀ