ਤਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਲਿਆ ਲੰਮੇ ਹੱਥੀਂ, ਪੋਸਟਰ ਜ਼ਰੀਏ ਪੇਸ਼ ਕੀਤਾ ਰਿਪੋਰਟ ਕਾਰਡ

Wednesday, Aug 21, 2019 - 10:43 AM (IST)

ਤਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਲਿਆ ਲੰਮੇ ਹੱਥੀਂ, ਪੋਸਟਰ ਜ਼ਰੀਏ ਪੇਸ਼ ਕੀਤਾ ਰਿਪੋਰਟ ਕਾਰਡ

ਨਵੀਂ ਦਿੱਲੀ— ਦਿੱਲੀ ਭਾਜਪਾ ਬੁਲਾਰੇ ਤਜਿੰਦਰ ਬੱਗਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲਿਆ ਹੈ। ਦਰਅਸਲ ਬੱਗਾ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਪੋਸਟਰ ਲਾ ਕੇ ਕੇਜਰੀਵਾਲ ਸਰਕਾਰ ਦੇ 5 ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਇਸ ਪੋਸਟਰ 'ਤੇ ਉਨ੍ਹਾਂ ਨੇ ਲਿਖਿਆ, ''ਪਿਛਲੇ 5 ਸਾਲਾਂ 'ਚ ਕੇਜਰੀਵਾਲ ਸਰਕਾਰ ਦੇ ਦਿੱਲੀ 'ਚ ਕੀਤੇ ਗਏ ਕੰਮ।'' 

PunjabKesari
ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਕੀ ਸਾਰਾ ਪੋਸਟਰ ਖਾਲੀ ਹੈ। ਬੱਗਾ ਨੇ ਪੋਸਟਰ ਜ਼ਰੀਏ ਦਿੱਲੀ ਵਾਸੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕੇਜਰੀਵਾਲ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਕੋਈ ਵੀ ਕੰਮ ਨਹੀਂ ਕੀਤਾ। ਦੱਸਣਯੋਗ ਹੈ ਕਿ ਦਿੱਲੀ 'ਚ ਇਸੇ ਸਾਲ ਦੇ ਅਖੀਰ 'ਚ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਕੇਜਰੀਵਾਲ ਸਰਕਾਰ ਨੂੰ ਘੇਰਨ ਲਈ ਕੋਈ ਮੌਕਾ ਹੱਥੋਂ ਨਹੀਂ ਗੁਵਾਉਣਾ ਚਾਹੁੰਦੀ।


author

Tanu

Content Editor

Related News