ਤਾਜ ਮਹੱਲ ਦੇ ਦੀਦਾਰ ਦੀ ਉਡੀਕ ਖ਼ਤਮ, ਇਸ ਤਾਰੀਖ਼ ਤੋਂ ਸੈਲਾਨੀਆਂ ਲਈ ਖੁੱਲ੍ਹਣਗੇ ਦਰਵਾਜ਼ੇ

Monday, Jun 14, 2021 - 04:25 PM (IST)

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਕਾਰਨ ਕਰੀਬ ਦੋ ਮਹੀਨੇ ਤੋਂ ਬੰਦ ਤਾਜ ਮਹੱਲ ਦੇ ਦਰਵਾਜ਼ੇ ਸੈਲਾਨੀਆਂ ਲਈ ਫਿਰ ਤੋਂ ਖੁੱਲ੍ਹਣ ਜਾ ਰਹੇ ਹਨ। 16 ਜੂਨ ਤੋਂ ਤਾਜ ਮਹੱਲ ਦਾ ਦੀਦਾਰ ਲੋਕ ਕਰ ਸਕਣਗੇ, ਇਸ ਨੂੰ ਫਿਰ ਖੋਲ੍ਹ ਦਿੱਤਾ ਜਾਵੇਗਾ। ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਦੇ ਵਲੋੋਂ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੈਲਾਨੀ ਐਂਟਰੀ ਲਈ ਟਿਕਟ ਆਨਲਾਈਨ ਲੈ ਸਕਣਗੇ ਅਤੇ ਸਮਾਰਕਾਂ ’ਤੇ ਟਿਕਟ ਨਹੀਂ ਮਿਲੇਗੀ। 

ਪੜ੍ਹੋ ਇਹ ਵੀ ਖਬਰ: ਇਸ ਸਾਲ ਆਫ ਸੀਜ਼ਨ ਦੌਰਾਨ ਸਿਰਫ਼ 9 ਦਿਨ ਹੀ ਖੁੱਲ੍ਹਿਆ ਤਾਜ ਮਹਿਲ, ਜਾਣੋ ਕਿਉਂ (ਵੀਡੀਓ)

ਏ. ਐੱਸ. ਆਈ. ਵਲੋਂ 15 ਜੂਨ ਤੱਕ ਸੈਰ-ਸਪਾਟਾ ਵਾਲੀਆਂ ਥਾਵਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਹੁਣ ਇਸ ਨੂੰ ਅੱਗੇ ਵਧਾਉਣ ਦਾ ਕੋਈ ਹੁਕਮ ਨਹੀਂ ਆਇਆ ਹੈ, ਇਸ ਲਈ 16 ਜੂਨ ਤੋਂ ਸਾਰੇ ਸੈਰ-ਸਪਾਟਾ ਸਥਾਨ ਖੋਲ੍ਹ ਦਿੱਤੇ ਜਾਣਗੇ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਆਗਰਾ ਦੇ ਤਾਜ ਮਹੱਲ ਸਮੇਤ ਸਾਰੀਆਂ ਏ. ਐੱਸ. ਆਈ. ਸੁਰੱਖਿਅਤ ਇਮਾਰਤਾਂ ਨੂੰ ਖੋਲ੍ਹ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ: ਆਜ਼ਾਦੀ ਤੋਂ ਬਾਅਦ ਦੂਜੀ ਵਾਰ ਬੰਦ ਹੋਇਆ ਤਾਜ ਮਹਿਲ

ਤਾਜ ਮਹੱਲ ਵਿਚ ਐਂਟਰੀ ਨੂੰ ਲੈ ਕੇ ਨਵੇਂ ਨਿਯਮ ਬਣਾਏ ਗਏ ਹਨ। ਲੋਕਾਂ ਨੂੰ ਤਾਜ ਦੇ ਦੀਦਾਰ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਹੁਕਮ ਵਿਚ ਕਿਹਾ ਗਿਆ ਹੈ ਕਿ ਇਕ ਵਾਰ ਵਿਚ ਸਿਰਫ 100 ਲੋਕਾਂ ਨੂੰ ਹੀ ਕੰਪਲੈਕਸ ਅੰਦਰ ਐਂਟਰੀ ਮਿਲੇਗੀ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਦਅਰਸਲ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਤਾਜ ਮਹੱਲ 16 ਅਪ੍ਰੈਲ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਦੋ ਮਹੀਨੇ ਬੰਦ ਰਿਹਾ। ਹੁਣ 16 ਜੂਨ ਯਾਨੀ ਕਿ ਬੁੱਧਵਾਰ ਨੂੰ ਤਾਜ ਮਹੱਲ ਦੇ ਦਰਵਾਜ਼ੇ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖਬਰ: ਕੌਮਾਂਤਰੀ ਮਹਿਲਾ ਦਿਵਸ 'ਤੇ ਇਤਿਹਾਸਕ ਸਮਾਰਕਾਂ 'ਚ ਔਰਤਾਂ ਦੀ ਐਂਟਰੀ ਮੁਫ਼ਤ


Tanu

Content Editor

Related News