ਤਾਜ ਮਹਿਲ ''ਚ ਪਾਕਿਸਤਾਨ ਸਮਰਥਿਤ ਨਾਅਰੇ ਲਗਾਉਣ ਵਾਲੇ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ

04/05/2019 3:42:49 PM

ਆਗਰਾ— ਤਾਜ ਮਹਿਲ 'ਚ ਸ਼ਾਹਜਹਾਂ ਦੇ ਉਰਸ ਦੌਰਾਨ ਪਾਕਿਸਤਾਨ ਸਮਰਥਿਤ ਨਾਅਰੇ ਲਗਾਉਣ ਵਾਲੇ ਅਣਪਛਾਤੇ ਨੌਜਵਾਨ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਵੀਡੀਓ ਦੇ ਆਧਾਰ 'ਤੇ ਦੋਸ਼ੀ ਦੀ ਤਲਾਸ਼ 'ਚ ਜੁਟੀ ਹੋਈ ਹੈ। ਦੂਜੇ ਪਾਸੇ ਭਾਰਤੀ ਪੁਰਾਤੱਵ ਸਰਵੇਖਣ ਨੇ ਮਾਮਲੇ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਤਾਜ ਮਹਿਲ 'ਚ ਵੀਰਵਾਰ ਨੂੰ ਸ਼ਾਹਜਹਾਂ ਦੇ ਉਰਸ 'ਚ ਇਕ ਪਾਸੇ ਸਦਭਾਵ ਦੀ ਸਤਰੰਗੀ ਚਾਦਰ ਅਤੇ ਵਿਚ-ਵਿਚ ਤਿਰੰਗਾ ਲਹਿਰਾਉਂਦਾ ਰਿਹਾ ਪਰ ਦੂਜੇ ਪਾਸੇ ਚਾਦਰਪੋਸ਼ੀ ਕਰਨ ਆਏ ਕੁਝ ਨੌਜਵਾਨਾਂ ਨੇ ਪਾਕਿ ਸਮਰਥਿਤ ਨਾਅਰੇ ਲੱਗਾ ਦਿੱਤੇ। ਇਹ ਸ਼ਰਮਨਾਕ ਹਰਕਤ ਰਾਇਲ ਗੇਟ 'ਤੇ ਹੋਈ। ਇਸ ਦਾ ਵੀਡੀਓ ਵਾਇਰਲ ਹੁੰਦੇ ਹੀ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚ ਗਿਆ।
ਦੇਸ਼ਧ੍ਰੋਹ ਦਾ ਮੁਕੱਦਮਾ ਦਰਜ

ਤਾਜ ਮਹਿਲ 'ਚ ਪਾਕਿਸਤਾਨ ਸਮਰਥਿਤ ਨਾਅਰੇ ਲਗਾਉਣ  ਵਾਲੇ ਨੌਜਵਾਨ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਉਂਦੇ ਹੋਏ ਥਾਣਾ ਤਾਜਗੰਜ 'ਚ ਸ਼ਿਕਾਇਤ ਦਿੱਤੀ ਗਈ ਹੈ। ਇਸ 'ਤੇ ਪੁਲਸ ਨੇ ਅਣਪਛਾਤੇ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਹੁਣ ਵੀਡੀਓ ਦੇ ਆਧਾਰ 'ਤੇ ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ। ਜੋ ਵੀਡੀਓ ਵਾਇਰਲ ਹੋਇਆ, ਉਸ 'ਚ ਦਿਖਾਈ ਦੇ ਰਿਹਾ ਹੈ ਕਿ ਕੁਝ ਨਾਬਾਲਗ ਅਤੇ ਨੌਜਵਾਨ ਹਰੇ ਰੰਗ ਦੀ ਚਾਦਰ ਲੈ ਕੇ ਰਾਇਲ ਗੇਟ 'ਚ ਪ੍ਰਵੇਸ਼ ਕਰ ਰਹੇ ਹਨ। ਉਹ ਲਗਾਤਾਰ ਧਾਰਮਿਕ ਨਾਅਰੇ ਲਗਾਉਂਦੇ ਆ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਪਾਕਿਸਤਾਨ ਸਮਰਥਿਤ ਨਾਅਰਾ ਲਗਾਉਣ ਲੱਗਦਾ ਹੈ। ਕੁਝ ਹੋਰ ਨੌਜਵਾਨ ਉਸ ਦਾ ਸਾਥ ਦਿੰਦੇ ਹਨ, ਇਹ ਨੌਜਵਾਨ ਥੋੜ੍ਹੀ ਦੇ ਬਾਅਦ ਹੀ ਉੱਥੋਂ ਨਿਕਲ ਗਏ। ਕੁਝ ਲੋਕਾਂ ਨੇ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾਇਆ। ਇਹ ਜਿਵੇਂ ਹੀ ਸਾਹਮਣੇ ਆਇਆ, ਤਾਜ ਦੀ ਸੁਰੱਖਿਆ 'ਚ ਲੱਗੇ ਸੀ.ਆਈ.ਐੱਸ.ਐੱਫ. ਦੇ ਜਵਾਨ ਹੈਰਾਨ ਹੋ ਗਏ। ਏ.ਐੱਸ.ਆਈ. ਵੀ ਤੁਰੰਤ ਹਰਕਤ 'ਚ ਆਈ। ਸੀ.ਆਈ.ਐੱਸ.ਐੱਫ. ਕਮਾਂਡੈਂਟ ਬ੍ਰਜ ਭੂਸ਼ਣ ਨੇ ਕਿਹਾ ਕਿ ਤਾਜ ਦੇ ਅੰਦਰ ਨਾਅਰੇ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News