ਤਾਜ ਮਹਿਲ ਫਿਰ ਦੀਦਾਰ ਲਈ ਤਿਆਰ, ਇਕ ਵਾਰ ''ਚ 650 ਤੋਂ ਵੱਧ ਸੈਲਾਨੀਆਂ ਨਹੀਂ ਹੋ ਸਕਣਗੇ ਇਕੱਠੇ

Tuesday, Jun 15, 2021 - 08:55 PM (IST)

ਤਾਜ ਮਹਿਲ ਫਿਰ ਦੀਦਾਰ ਲਈ ਤਿਆਰ, ਇਕ ਵਾਰ ''ਚ 650 ਤੋਂ ਵੱਧ ਸੈਲਾਨੀਆਂ ਨਹੀਂ ਹੋ ਸਕਣਗੇ ਇਕੱਠੇ

ਆਗਰਾ- ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਕਾਰਨ ਬੰਦ ਕੀਤਾ ਗਿਆ ਵਿਸ਼ਵ ਪ੍ਰਸਿੱਧ ਤਾਜ ਮਹਿਲ ਬੁੱਧਵਾਰ ਨੂੰ ਫਿਰ ਦੀਦਾਰ ਲਈ ਤਿਆਰ ਹੈ ਪਰ ਕੋਰੋਨਾ ਰੋਕੂ ਨਿਯਮਾਂ ਇਸ 'ਚ ਇਕ ਵਾਰ 'ਚ 650 ਤੋਂ ਵੱਧ ਸੈਲਾਨੀ ਇਕੱਠੇ ਨਹੀਂ ਹੋ ਸਕਣਗੇ। ਜ਼ਿਲ੍ਹਾ ਅਧਿਕਾਰੀ ਪੀ.ਐੱਨ. ਸਿੰਘ ਨੇ ਆਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ 16 ਜੂਨ ਤੋਂ ਖੁੱਲ੍ਹਣ ਜਾ ਰਹੇ ਤਾਜ ਮਹਿਲ 'ਚ ਇਕ ਵਾਰ 'ਚ 650 ਤੋਂ ਵੱਧ ਸੈਲਾਨੀਆਂ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਆਗਰਾ 'ਚ ਤਾਜ ਮਹਿਲ ਦੇ ਨਾਲ ਹੀ ਆਗਰਾ ਕਿਲਾ, ਸਿਕੰਦਰਾ ਸਮੇਤ ਸਾਰੇ ਸਮਾਰਕ ਕੱਲ ਤੋਂ ਖੁੱਲ੍ਹਣ ਜਾ ਰਹੇ ਹਨ। ਮਹਾਮਾਰੀ ਦੀ ਦੂਜੀ ਲਹਿਰ ਕਾਰਨ ਆਗਰਾ 'ਚ 16 ਅਪ੍ਰੈਲ ਨੂੰ ਤਾਜ ਮਹਿਲ ਸਮੇਤ ਸਾਰੇ ਸਮਾਰਕ ਸੈਲਾਨੀਆਂ ਲਈ ਬੰਦ ਕਰ ਦਿੱਤੇ ਗਏ ਸਨ। ਹੁਣ ਮਹਾਮਾਰੀ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ।

ਤਾਜ ਮਹਿਲ ਸਮੇਤ ਹੋਰ ਸਮਾਰਕਾਂ ਨੂੰ ਬੁੱਧਵਾਰ ਨੂੰ ਖੋਲ੍ਹੇ ਜਾਣ ਦੇ ਫ਼ੈਸਲੇ ਤੋਂ 2 ਮਹੀਨੇ ਤੋਂ ਨਿਰਾਸ਼ਾ 'ਚ ਡੁੱਬੇ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ 'ਚ ਉਮੀਦ ਦਾ ਸੰਚਾਰ ਹੋਇਆ ਹੈ। ਮੰਗਲਵਾਰ ਨੂੰ ਤਾਜ ਮਹਿਲ ਸਮੇਤ ਹੋਰ ਸਾਰੇ ਸਮਾਰਕਾਂ ਨੂੰ ਰੋਗਾਣੂੰ ਮੁਕਤ ਕੀਤਾ ਗਿਆ। ਤਾਜ ਮਹਿਲ ਦੇ ਪੂਰਬੀ ਦੁਆਰ 'ਤੇ ਦੁਕਾਨਦਾਰ ਵੀ ਸੈਲਾਨੀਆਂ ਦੇ ਸੁਆਗਤ ਲਈ ਤਿਆਰੀਆਂ ਕਰਦੇ ਨਜ਼ਰ ਆਏ। ਸੈਲਾਨੀਆਂ ਨੂੰ ਹੁਣ ਸੀਮਿਤ ਗਿਣਤੀ 'ਚ ਹੀ ਸਮਾਰਕਾਂ 'ਚ ਪ੍ਰਵੇਸ਼ ਦਿੱਤਾ ਜਾਵੇਗਾ। ਟਿਕਟ ਵਿੰਡੋ ਬੰਦ ਰਹਿਣਗੀਆਂ ਅਤੇ ਟਿਕਟ ਆਨਲਾਈਨ ਬੁੱਕ ਹੋਵੇਗੀ। ਇਸ ਦੇ ਨਾਲ ਹੀ ਥਰਮਲ ਸਕ੍ਰੀਨਿੰਗ, ਮਾਸਕ, ਸਰੀਰਕ ਦੂਰੀ ਵਰਗੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। 


author

DIsha

Content Editor

Related News