ਤਾਜ ਮਹਿਲ ਅਚਾਨਕ ਕੀਤਾ ਗਿਆ ਬੰਦ, ਇਕ ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ

Thursday, Mar 04, 2021 - 11:27 AM (IST)

ਤਾਜ ਮਹਿਲ ਅਚਾਨਕ ਕੀਤਾ ਗਿਆ ਬੰਦ, ਇਕ ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ 'ਚ ਸਥਿਤ ਇਤਿਹਾਸਕ ਵਿਰਾਸਤ ਤਾਜ ਮਹਿਲ ਨੂੰ ਅੱਜ ਯਾਨੀ 4 ਮਾਰਚ ਵੀਰਵਾਰ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ। ਵਿਸਫ਼ੋਟਕ ਦੀ ਸੂਚਨਾ ਮਿਲਣ 'ਤੇ ਸੀ.ਆਈ.ਐੱਸ.ਐੱਫ਼. ਅਤੇ ਉੱਤਰ ਪ੍ਰਦੇਸ਼ ਪੁਲਸ ਦੇ ਜਵਾਨਾਂ ਨੇ ਤਾਜ ਮਹਿਲ 'ਚ ਮੌਜੂਦ ਸੈਲਾਨੀਆਂ ਨੂੰ ਜਲਦੀ ਬਾਹਰ ਕੱਢਿਆ। ਤਾਜ ਮਹਿਲ ਦੇ ਦੋਵੇਂ ਦਰਵਾਜ਼ੇ ਤੁਰੰਤ ਬੰਦ ਕਰ ਦਿੱਤੇ ਗਏ ਹਨ। ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਉੱਥੇ ਵਿਸਫ਼ੋਟਕ ਰੱਖਣ ਦੀ ਸੂਚਨਾ ਦਿੱਤੀ ਸੀ। ਫਿਲਹਾਲ ਪੁਲਸ ਫ਼ੋਨ ਕਾਲ ਦੀ ਜਾਂਚ ਕਰ ਰਹੀ ਹੈ।

PunjabKesariਵਿਸਫ਼ੋਟਕ ਦੀ ਸੂਚਨਾ ਮਿਲਦੇ ਹੀ ਉੱਥੇ ਭੱਜ-ਦੌੜ ਪੈ ਗਈ। ਸੂਤਰਾਂ ਅਨੁਸਾਰ ਫ਼ਿਲਹਾਲ ਪੂਰੇ ਤਾਜ ਮਹਿਲ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਸੈਲਾਨੀਆਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ। ਇਸ ਮਾਮਲੇ 'ਚ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆ ਸਕਿਆ ਹੈ। ਆਗਰਾ ਦੇ ਐੱਸ.ਪੀ. (ਪ੍ਰੋਟੋਕਾਲ) ਸ਼ਿਵ ਰਾਮ ਯਾਦਵ ਨੇ ਦੱਸਿਆ,''ਸਾਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਫ਼ੋਨ ਕੀਤਾ ਸੀ ਕਿ ਫ਼ੌਜ ਭਰਤੀਆਂ 'ਚ ਖ਼ਰਾਬੀ ਹੈ ਅਤੇ ਉਸ ਨੂੰ ਭਰਤੀ ਨਹੀਂ ਕੀਤਾ ਗਿਆ ਹੈ। ਉਸੇ ਨੇ ਦੱਸਿਆ ਕਿ ਤਾਜ ਮਹਿਲ ਕੰਪਲੈਕਸ 'ਚ ਇਕ ਬੰਬ ਰੱਖਿਆ ਗਿਆ ਹੈ, ਜੋ ਜਲਦ ਹੀ ਫਟਣ ਵਾਲਾ ਹੈ।'' ਯਾਦਵ ਨੇ ਦੱਸਿਆ ਕਿ ਤਾਜ ਮਹਿਲ ਦੇ ਨੇੜੇ-ਤੇੜੇ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News