ਤਾਜ ਮਹੱਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Tuesday, Dec 03, 2024 - 11:56 PM (IST)
ਆਗਰਾ- ਆਗਰਾ ਦੇ ਤਾਜਮਹੱਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਮੰਗਲਵਾਰ ਦੁਪਹਿਰ ਨੂੰ ਸੈਰ-ਸਪਾਟਾ ਵਿਭਾਗ ਕੋਲ ਮੇਲ ’ਤੇ ਆਈ। ਮੇਲ ’ਚ ਲਿਖਿਆ ਸੀ, ‘‘ਤਾਜ ਮਹੱਲ ’ਚ ਬੰਬ ਲੱਗਾ ਹੈ ਜੋ ਸਵੇਰੇ 9 ਵਜੇ ਫਟੇਗ।’’ ਧਮਕੀ ਭਰਿਆ ਮੈਸੇਜ ਮਿਲਦੇ ਹੀ ਤਾਜਮਹੱਲ ਕੈਂਪਸ ਦੀ ਸੁਰੱਖਿਆ ਵਧਾ ਦਿੱਤੀ ਗਈ।
ਸੀ.ਆਈ.ਐੱਸ.ਐੱਫ ਅਤੇ ਏ.ਐੱਸ.ਆਈ. ਦੇ ਜਵਾਨ ਪੂਰੇ ਕੈਂਪਸ ਦੀ ਜਾਂਚ ਕਰ ਰਹੇ ਸਨ। ਉਸ ਸਮੇਂ ਤਾਜ ਮਹੱਲ ’ਚ ਲਗਭਗ 1000 ਸੈਲਾਨੀ ਸਨ। ਭਾਜੜ ਪੈਣ ਵਰਗੇ ਹਾਲਾਤ ਨਾ ਹੋਣ, ਇਸ ਲਈ ਫੋਰਸ ਸਾਰਿਆਂ ਨੂੰ ਇਕੱਠੇ ਨਿਕਲਣ ਲਈ ਅਨਾਉਂਸ ਨਹੀਂ ਕਰ ਰਹੀ ਸੀ।