ਤਬਲੀਗੀ ਜਮਾਤ ਦੇ ਪ੍ਰੋਗਰਾਮ ''ਚ ਹਿੱਸਾ ਲੈਣ ਵਾਲੇ ਲਾਪਤਾ 58 ਲੋਕਾਂ ''ਚੋਂ 40 ਦਾ ਪਤਾ ਲੱਗਾ

Monday, Apr 13, 2020 - 02:51 PM (IST)

ਤਬਲੀਗੀ ਜਮਾਤ ਦੇ ਪ੍ਰੋਗਰਾਮ ''ਚ ਹਿੱਸਾ ਲੈਣ ਵਾਲੇ ਲਾਪਤਾ 58 ਲੋਕਾਂ ''ਚੋਂ 40 ਦਾ ਪਤਾ ਲੱਗਾ

ਮੁੰਬਈ- ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਤੋਂ ਲਾਪਤਾ ਤਬਲੀਗੀ ਜਮਾਤ ਦੇ 58 ਮੈਂਬਰਾਂ 'ਚੋਂ 40 ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਨਾਂ ਨੂੰ ਵੱਖ ਵਾਰਡ 'ਚ ਰੱਖਿਆ ਗਿਆ ਹੈ। ਇਹ 58 ਲੋਕ ਪਿਛਲੇ ਮਹੀਨੇ ਦਿੱਲੀ ਦੇ ਨਿਜਾਮੁਦੀਨ 'ਚ ਜਮਾਤ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਸਨ। ਮੰਤਰੀ ਨੇ ਕਿਹਾ ਕਿ ਇਸ ਇਸਲਾਮਿਕ ਸੰਗਠਨ ਦੇ ਬਾਕੀ 18 ਮੈਂਬਰ ਹਾਲੇ ਵੀ ਲਾਪਤਾ ਹਨ ਅਤੇ ਉਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਤੱਕ ਇਸ ਸੰਗਠਨ ਦੇ 58 ਮੈਂਬਰ ਲਾਪਤਾ ਸਨ, ਇਨਾਂ 'ਚੋਂ ਕਈ ਵਿਅਕਤੀਆਂ ਨੇ ਆਪਣੇ ਮੋਬਾਇਲ ਬੰਦ ਕਰ ਲਏ ਸਨ, ਜਿਸ ਕਾਰਨ ਉਨਾਂ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਸੀ। ਉਨਾਂ ਨੇ ਕਿਹਾ ਪਰ ਪੁਲਸ ਨੇ ਪੂਰੀ ਲਗਨ ਨਾਲ ਹਰ ਸੂਚਨਾ 'ਤੇ ਕੰਮ ਕੀਤਾ ਅਤੇ ਉਨਾਂ 'ਚੋਂ 40 ਨੂੰ ਲੱਭ ਲਿਆ। ਉਨਾਂ ਸਾਰਿਆਂ ਨੂੰ ਵੱਖ ਵਾਰਡ 'ਚ ਰੱਖਿਆ ਗਿਆ ਹੈ ਅਤੇ ਸਿਹਤ ਵਿਭਾਗ ਦੇ ਆਦੇਸ਼ ਅਨੁਸਾਰ ਕੋਰੋਨਾ ਵਾਇਰਸ ਨੂੰ ਲੈ ਕੇ ਉਨਾਂ ਦੀ ਲਾਰ ਦਾ ਪ੍ਰੀਖਣ ਕੀਤਾ ਜਾਵੇਗਾ।

ਮੰਤਰੀ ਨੇ ਇਨਾਂ 40 ਲੋਕਾਂ ਬਾਰੇ ਕਿਹਾ ਕਿ ਉਹ ਭਾਰਤੀ ਹਨ। ਅਸੀਂ ਉਨਾਂ ਨੂੰ ਵੱਖ ਵਾਰਡ 'ਚ ਰਹਿਣ ਦੀ ਜ਼ਰੂਰਤ ਨੂੰ ਲੈ ਕੇ ਰਾਜ਼ੀ ਕੀਤਾ ਹੈ। ਜੇਕਰ ਉਨਾਂ 'ਚ ਕੋਈ ਲੱਛਣ ਨਜ਼ਰ ਨਹੀਂ ਆਏਗਾ ਜਾਂ ਕੋਰੋਨਾ ਵਾਇਰਸ ਦੇ ਪ੍ਰੀਖਣ 'ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੁੰਦੀ ਹੈ ਤਾਂ ਸਰਕਾਰ ਤੈਅ ਪ੍ਰਕਿਰਿਆ ਪੂਰੀ ਕਰ ਕੇ ਉਨਾਂ ਨੂੰ ਛੱਡ ਦੇਵੇਗੀ। ਉਨਾਂ ਨੇ ਕਿਹਾ ਕਿ ਰਾਜ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਅਜਿਹੇ 156 ਵਿਦੇਸ਼ੀਆਂ ਦਾ ਪਤਾ ਲਗਾਇਆ, ਜਿਨਾਂ ਨੇ ਦਿੱਲੀ ਦੇ ਨਿਜਾਮੁਦੀਨ 'ਚ ਧਾਰਮਿਕ ਪ੍ਰੋਗਰਾਮ 'ਚ ਹਿੱਸਾ ਲਿਆ, ਉਨਾਂ 'ਤੇ ਵੀਜ਼ੇ ਦੀ ਗਲਤ ਵਰਤੋਂ ਸਮੇਤ ਵੱਖ-ਵੱਖ ਅਪਰਾਧਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਨਿਜਾਮੁਦੀਨ ਦਾ ਧਾਰਮਿਕ ਪ੍ਰੋਗਰਾਮ ਦੇਸ਼ 'ਚ ਕੋਵਿਡ-19 ਦੇ ਜ਼ਿਆਦਾ ਪ੍ਰਭਾਵਿਤ ਖੇਤਰਾਂ 'ਚੋਂ ਇਕ ਦੇ ਰੂਪ 'ਚ ਉਭਰਿਆ ਹੈ।


author

DIsha

Content Editor

Related News