ਰਾਜਧਾਨੀ ਦਿੱਲੀ ''ਚ 4 ਲੋਕਾਂ ''ਚ ਦਿਖੇ ਕੋਰੋਨਾਵਾਇਰਸ ਦੇ ਲੱਛਣ

02/03/2020 10:08:26 PM

ਨਵੀਂ ਦਿੱਲੀ - ਚੀਨ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੁਬੇਈ ਸੂਬੇ ਤੋਂ ਵਾਪਸ ਲਿਆਂਦੇ ਗਏ ਵਿਅਕਤੀਆਂ 'ਚੋਂ 5 ਨੂੰ ਸਰਦੀ ਜ਼ੁਕਾਮ ਦੇ ਲੱਛਣ ਦਿੱਖਣ ਤੋਂ ਬਾਅਦ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਇਕ ਫੌਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 5 ਵਿਅਕਤੀਆਂ ਨੂੰ ਮਾਨੇਸਰ ਵਿਚ ਫੌਜ ਵੱਲੋਂ ਅਲੱਗ ਤੋਂ ਬਣਾਏ ਗਏ ਦੇਖਭਾਲ ਕੇਂਦਰ ਵਿਚ 247 ਹੋਰ ਦੇ ਨਾਲ ਰੱਖਿਆ ਗਿਆ ਸੀ। ਇਨ੍ਹਾਂ 5 ਵਿਅਕਤੀਆਂ ਨੂੰ ਸਰਦੀ ਜ਼ੁਕਾਮ ਦੇ ਲੱਛਣ ਦਿੱਖਣ ਤੋਂ ਬਾਅਦ ਫੌਜ ਦੇ ਬੇਸ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।

ਡਾਕਟਰਾਂ ਮੁਤਾਬਕ ਕੋਰੋਨਾਵਾਇਰਸ ਦੇ ਲੱਛਣਾਂ ਦੀ ਸ਼ੁਰੂਆਤ ਬੁਖਾਰ, ਸਰਦੀ, ਸੁੱਕੀ ਖਾਂਸੀ ਨਾਲ ਹੁੰਦੀ ਹੈ ਅਤੇ ਬਾਅਦ ਵਿਚ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ। ਅਧਿਕਾਰੀਆਂ ਨੇ ਆਖਿਆ ਕਿ 5 ਵਿਅਕਤੀਆਂ ਤੋਂ ਲਏ ਨਮੂਨੇ ਵੱਖ-ਵੱਖ ਜਾਂਚ ਲਈ ਏਮਸ ਭੇਜੇ ਗਏ ਹਨ। ਅਧਿਕਾਰੀਆਂ ਨੇ ਆਖਿਆ ਕਿ ਸਾਨੂੰ ਇਕ ਵਿਅਕਤੀ ਦੀ ਜਾਂਚ ਰਿਪੋਰਟ ਮਿਲ ਗਈ ਹੈ ਜਿਹਡ਼ੀ ਕਿ ਨਕਾਰਾਤਮਕ (ਨੈਗੇਟਿਵ) ਹੈ ਅਤੇ ਬਾਕੀ 4 ਲੋਕਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।

ਸ਼ਨੀਵਾਰ ਨੂੰ ਵੁਹਾਨ ਤੋਂ 324 ਭਾਰਤੀਆਂ ਜਦਿਕ 323 ਭਾਰਤੀਆਂ ਅਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਐਤਵਾਰ ਨੂੰ ਚੀਨ ਦੇ ਸ਼ਹਿਰ ਤੋਂ ਵਾਪਸ ਲਿਆਂਦਾ ਗਿਆ ਸੀ। ਚੀਨ ਤੋਂ ਲਿਆਂਦੇ ਗਏ ਸਾਰੇ ਵਿਅਕਤੀਆਂ ਨੂੰ 2 ਵੱਖਰੇ ਤੌਰ 'ਤੇ ਬਣਾਈਆਂ ਗਈਆਂ ਦੇਖਭਾਲ ਇਕਾਈਆਂ ਵਿਚ ਰੱਖਿਆ ਗਿਆ ਹੈ, ਜਿਸ ਵਿਚ ਫੌਜ ਵੱਲੋਂ ਮਾਨੇਸਰ ਵਿਚ ਸਥਾਪਿਤ ਕੇਂਦਰ ਅਤੇ ਆਈ. ਟੀ. ਬੀ. ਪੀ. ਦੇ ਕਈ ਕੈਂਪ ਸ਼ਾਮਲ ਹਨ। ਚੀਨ ਦੇ ਅਧਿਕਾਰੀਆਂ ਮੁਤਾਬਕ ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 361 ਹੋ ਗਈ ਹੈ ਜਦਕਿ 17 ਹਜ਼ਾਰ ਦੇ ਕਰੀਬ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹਨ। ਉਥੇ ਹੀ ਭਾਰਤ ਵਿਚ ਕੋਰੋਨਾਵਾਇਰਸ ਦੇ ਅਜੇ ਤੱਕ 3 ਮਾਮਲੇ ਸਾਹਮਣੇ ਆਏ ਹਨ।
 


Khushdeep Jassi

Content Editor

Related News