ਓਡੀਸ਼ਾ 'ਚ ਪਹਿਲੀ ਵਾਰ BJP ਸਰਕਾਰ, ਮੋਹਨ ਮਾਂਝੀ ਬਣੇ ਮੁੱਖ ਮੰਤਰੀ, ਦੋ ਡਿਪਟੀ CM ਨੇ ਵੀ ਚੁੱਕੀ ਸਹੁੰ

06/12/2024 5:58:41 PM

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ 'ਚ ਚੰਦਰਬਾਬੂ ਨਾਇਡੂ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਓਡੀਸ਼ਾ ਨੂੰ ਵੀ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਚਾਰ ਵਾਰ ਦੇ ਵਿਧਾਇਕ ਅਤੇ ਓਡੀਸ਼ਾ ਦੇ ਉੱਘੇ ਆਦਿਵਾਸੀ ਨੇਤਾ ਮੋਹਨ ਚਰਨ ਮਾਂਝੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਸੂਬੇ 'ਚ ਪਹਿਲੀ ਵਾਰ ਭਾਜਪਾ ਸਰਕਾਰ ਦਾ ਗਠਨ ਹੋ ਗਿਆ ਹੈ। 

ਕਨਕਵਰਧਨ ਸਿੰਘ ਦੇਵ ਅਤੇ ਪ੍ਰਵਤੀ ਪਰੀਦਾ ਨੇ ਚੁੱਕੀ ਡਿਪਟੀ ਸੀ.ਐੱਮ. ਅਹੁਦੇ ਹੀ ਸਹੁੰ

ਕਨਕਵਰਧਨ ਸਿੰਘ ਨੇ ਡਿਪਟੀ ਸੀ.ਐੱਮ. ਅਹੁਦੇ ਹੀ ਸਹੁੰ ਚੁੱਕੀ ਹੈ। ਉਹ 1995 ਤੋਂ ਵਿਧਾਇਕ ਬਣਦੇ ਆ ਰਹੇ ਹਨ। ਗਠਜੋੜ ਸਰਕਾਰ 'ਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਪਟਨਾਗੜ੍ਹ ਸੀਟ ਤੋਂ 6 ਵਾਰ ਵਿਧਾਇਕ ਰਹੇ ਹਨ। ਓਡੀਸ਼ਾ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦੀ ਪਤਨੀ ਭਾਜਪਾ ਦੀ ਪ੍ਰਧਾਨ ਰਹਿ ਚੁੱਕੀ ਹੈ। 

ਉਥੇ ਹੀ ਪ੍ਰਵਤੀ ਪਰੀਦਾ ਨੇ ਵੀ ਡਿਪਟੀ ਸੀ.ਐੱਮ. ਦੇ ਅਹੁਦੇ ਹੀ ਸਹੁੰ ਚੁੱਕੀ। ਉਹ ਨੀਮਪਾੜਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੀ। ਪੇਸ਼ੇ ਤੋਂ ਓਡੀਸ਼ਾ ਹਾਈ ਕੋਰਟ 'ਚ ਵਕੀਲ ਹਨ। ਉਹ ਪ੍ਰਦੇਸ਼ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਰਹਿ ਚੁੱਕੀ ਹੈ। 

 

PM ਮੋਦੀ, ਅਮਿਤ ਸ਼ਾਹ- ਰਾਜਨਾਥ ਸਿੰਘ ਸਮੇਤ ਮੌਜੂਦ ਰਹੇ ਇਹ ਨੇਤਾ

24 ਸਾਲਾਂ ਤੱਕ ਓਡੀਸ਼ਾ ਦੇ ਮੁੱਖ ਮੰਤਰੀ ਰਹੇ ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ ਨੇਤਾ ਨਵੀਨ ਪਟਨਾਇਕ ਵੀ ਮੰਚ 'ਤੇ ਮੌਜੂਦ ਸਨ। ਇਸ ਸਮਾਰੋਹ 'ਚ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਨੇਤਾ ਵੀ ਮੌਜੂਦ ਸਨ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਸ਼ਵਨੀ ਵੈਸ਼ਨਵ ਅਤੇ ਨਿਤਿਨ ਗਡਕਰੀ, ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਣੁ ਦੇਵ ਸਾਈ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ਾਮਲ ਸਨ। 


Rakesh

Content Editor

Related News