ਰਾਜਸਥਾਨ ''ਚ ਨਵੇਂ ਮੁੱਖ ਮੰਤਰੀ ਭਜਨ ਲਾਲ 15 ਦਸੰਬਰ ਨੂੰ ਚੁੱਕਣਗੇ ਸਹੁੰ
Wednesday, Dec 13, 2023 - 06:20 PM (IST)
ਜੈਪੁਰ (ਭਾਸ਼ਾ)- ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ 2 ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਰਾਜ ਭਵਨ ਦੇ ਬਿਆਨ ਅਨੁਸਾਰ ਸਹੁੰ ਚੁੱਕ ਸਮਾਰੋਹ 15 ਦਸੰਬਰ ਨੂੰ ਰਾਮਨਿਵਾਸ ਬਾਗ ਸਥਿਤ ਅਲਬਰਟ ਹਾਲ ਦੇ ਬਾਹਰ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਅਨੁਸਾਰ ਮਿਸ਼ਰ ਨੇ ਰਾਜ ਦੇ ਨਵੇਂ ਚੁਣੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾ ਦਿੰਦੇ ਹੋਏ ਉਨ੍ਹਾਂ ਵਲੋਂ ਪ੍ਰਸਤਾਵਿਤ ਸਹੁੰ ਚੁੱਕ ਸਮਾਰੋਹ ਪ੍ਰੋਗਰਾਮ ਬਾਰੇ ਦੱਸਿਆ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਲਾਗੂ ਹੋਇਆ ਆਨੰਦ ਮੈਰਿਜ ਐਕਟ, ਜਾਣੋ ਕਿਉਂ ਲਿਆਂਦਾ ਗਿਆ ਇਹ ਕਾਨੂੰਨ
ਉਨ੍ਹਾਂ ਅਨੁਸਾਰ ਸਮਾਰੋਹ 'ਚ ਮੁੱਖ ਮੰਤਰੀ ਵਜੋਂ ਭਜਨ ਲਾਲ ਸ਼ਰਮਾ ਨੂੰ ਅਤੇ ਦੀਆ ਕੁਮਾਰ ਤੇ ਪ੍ਰੇਮਚੰਦ ਬੈਰਵਾ ਨੂੰ ਮੰਤਰੀ ਮੰਡਲ ਮੈਂਬਰ ਦੀ ਸਹੁੰ ਚੁਕਾਉਣਗੇ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਪਾਰਟੀ ਬੁਲਾਰੇ ਨੇ ਦੱਸਿਆ ਕਿ ਸਹੁੰ ਚੁੱਕ ਸਮਾਰੋਹ 15 ਦਸੰਬਰ ਨੂੰ ਸਵੇਰੇ 11.15 ਵਜੇ ਅਲਬਰਟ ਹਾਲ ਦੇ ਬਾਹਰ ਹੋਵੇਗਾ। ਦੱਸਣਯੋਗ ਹੈ ਕਿ ਭਾਜਪਾ ਵਿਧਾਇਕ ਦਲ ਦੀ ਬੈਠਕ ਮੰਗਲਵਾਰ ਨੂੰ ਹੋਈ, ਜਿਸ 'ਚ ਭਜਨ ਲਾਲ ਸ਼ਰਮਾ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਪਾਰਟੀ ਵਲੋਂ ਵਿਧਾਇਕ ਦੀਆ ਕੁਮਾਰ ਅਤੇ ਪ੍ਰੇਮ ਚੰਦ ਬੈਰਵਾ ਨੂੰ ਉੱਪ ਮੁੱਖ ਮੰਤਰੀ ਅਤੇ ਵਾਸੂਦੇਵ ਦੇਵਨਾਨੀ ਨੂੰ ਰਾਜਸਥਾਨ ਵਿਧਾਨ ਸਭਾ ਸਪੀਕਰ ਨਿਯੁਕਤ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8