ਨਿਰਭਯਾ ਦੇ ਦਰਿੰਦਿਆਂ ਲਈ ਫਾਂਸੀ ਦੀ ਸਜ਼ਾ ਵੀ ਘੱਟ : ਮਾਲੀਵਾਲ

Tuesday, Jan 14, 2020 - 05:06 PM (IST)

ਨਿਰਭਯਾ ਦੇ ਦਰਿੰਦਿਆਂ ਲਈ ਫਾਂਸੀ ਦੀ ਸਜ਼ਾ ਵੀ ਘੱਟ : ਮਾਲੀਵਾਲ

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ  ਕਿਹਾ ਕਿ ਨਿਰਭਯਾ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਵੀ ਘੱਟ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਭਾਵ ਅੱਜ 2012 ਦੇ ਨਿਰਭਯਾ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪ੍ਰਾਪਤ 4 ਦੋਸ਼ੀਆਂ 'ਚੋਂ 2 ਦੀ ਕਿਊਰੇਟਿਵ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਿਸ ਤੋਂ ਬਾਅਦ ਮਾਲੀਵਾਲ ਦਾ ਇਹ ਬਿਆਨ ਸਾਹਮਣੇ ਆਇਆ ਹੈ। 

PunjabKesari

ਮਾਲੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਅਜਿਹੇ ਗੰਭੀਰ ਅਪਰਾਧ ਨੂੰ ਅੰਜ਼ਾਮ ਦਿੰਦੇ ਹੋਏ ਇਨ੍ਹਾਂ ਦਰਿੰਦਿਆਂ ਨੂੰ ਜ਼ਰਾ ਵੀ ਦਇਆ ਨਹੀਂ ਆਈ, ਹੁਣ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਇਨ੍ਹਾਂ ਨੂੰ ਮੌਤ ਦਾ ਖੌਫ ਸਤਾਉਣ ਲੱਗਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਅਜਿਹੇ ਹੈਵਾਨਾਂ ਲਈ ਤਾਂ ਫਾਂਸੀ ਵੀ ਘੱਟ ਸਜ਼ਾ ਲੱਗਦੀ ਹੈ। ਇਨ੍ਹਾਂ ਨੂੰ ਫਾਂਸੀ ਮਿਲਣ ਨਾਲ ਦੇਸ਼ ਦੇ ਹਰ ਬਲਾਤਕਾਰੀ ਮਾਨਸਿਕਤਾ ਦੇ ਵਿਅਕਤੀ ਨੂੰ ਸੰਦੇਸ਼ ਮਿਲੇਗਾ।


author

Tanu

Content Editor

Related News