ਧੋਨੀ-ਕੋਹਲੀ ਦੀਆਂ ਧੀਆਂ ਬਾਰੇ ਭੱਦੀ ਟਿੱਪਣੀ ਤੋਂ ਭੜਕੀ ਸਵਾਤੀ ਮਾਲੀਵਾਲ, ਦਿੱਲੀ ਪੁਲਸ ਨੂੰ ਨੋਟਿਸ ਜਾਰੀ

Thursday, Jan 12, 2023 - 02:24 AM (IST)

ਧੋਨੀ-ਕੋਹਲੀ ਦੀਆਂ ਧੀਆਂ ਬਾਰੇ ਭੱਦੀ ਟਿੱਪਣੀ ਤੋਂ ਭੜਕੀ ਸਵਾਤੀ ਮਾਲੀਵਾਲ, ਦਿੱਲੀ ਪੁਲਸ ਨੂੰ ਨੋਟਿਸ ਜਾਰੀ

ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਪੁਲਸ ਨੂੰ ਕ੍ਰਿਕਟਰ ਐੱਮ.ਐੱਸ. ਧੋਨੀ ਅਤੇ ਵਿਰਾਟ ਕੋਹਲੀ ਦੀਆਂ ਧੀਆਂ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕੀਤੀਆਂ ਭੱਦੀਆਂ ਟਿੱਪਣੀਆਂ ਸਬੰਧੀ ਐੱਫ.ਆਈ.ਆਰ. ਦਰਜ ਕਰਨ ਨੋਟਿਸ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਵਾਸੀ ਭਾਰਤੀਆਂ ਲਈ ਅਹਿਮ ਖ਼ਬਰ, ਪਰਿਵਾਰ ਨੂੰ ਪੈਸੇ ਭੇਜਣੇ ਹੋਣਗੇ ਸੁਖਾਲੇ, NPCI ਵੱਲੋਂ ਸਰਕੂਲਰ ਜਾਰੀ

ਮਾਲੀਵਾਲ ਨੇ ਟਵੀਟ ਕੀਤਾ, “ਕੁਝ ਅਕਾਊਂਟ ਟਵਿੱਟਰ 'ਤੇ ਦੇਸ਼ ਦੇ ਦੋ ਵੱਡੇ ਖਿਡਾਰੀਆਂ ਵਿਰਾਟ ਕੋਹਲੀ ਅਤੇ ਧੋਨੀ ਦੀਆਂ ਧੀਆਂ ਦੀਆਂ ਤਸਵੀਰਾਂ ਪੋਸਟ ਕਰਕੇ ਭੱਦੀਆਂ ਟਿੱਪਣੀਆਂ ਕਰ ਰਹੇ ਹਨ। 2 ਸਾਲ ਅਤੇ 7 ਸਾਲ ਦੀ ਬੱਚੀ ਬਾਰੇ ਇਹੋ ਜਿਹੀਆਂ ਘਟੀਆ ਗੱਲਾਂ? ਜੇਕਰ ਤੁਸੀਂ ਕਿਸੇ ਖਿਡਾਰੀ ਨੂੰ ਪਸੰਦ ਨਹੀਂ ਕਰਦੇ, ਤਾਂ ਕੀ ਤੁਸੀਂ ਉਸ ਦੀ ਧੀ ਨੂੰ ਗਾਲਾਂ ਕੱਢੋਗੇ? ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਨੋਟਿਸ ਜਾਰੀ ਕਰ ਰਹੇ ਹਾਂ।" ਮਾਲੀਵਾਲ ਨੇ ਕੁਝ ਟਿੱਪਣੀਆਂ ਦੇ ਧੁੰਦਲੇ ਸਕ੍ਰੀਨਸ਼ਾਟ ਵੀ ਪੋਸਟ ਕੀਤੇ।

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News