ਕੰਗਨਾ ਦੇ ਬਿਆਨਾਂ ਤੋਂ ਭੜਕੀ ਸਵਰਾ ਭਾਸਕਰ, 'ਇਨ੍ਹਾਂ ਦਾ ਕੰਮ ਜ਼ਹਿਰ ਫੈਲਾਉਣਾ, ਏਜੰਡਾ ਤੋਂ ਪ੍ਰੇਰਿਤ'
Friday, Dec 04, 2020 - 10:57 PM (IST)
ਮੁੰਬਈ - ਅਦਾਕਾਰਾ ਕੰਗਨਾ ਰਣੌਤ ਨੂੰ ਉਨ੍ਹਾਂ ਦੇ ਵਿਵਾਦਿਤ ਬਿਆਨਾਂ ਲਈ ਜਾਣਿਆ ਜਾਂਦਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਦੀਆਂ ਕਹੀਆਂ ਗੱਲਾਂ ਨੇ ਨਾ ਸਿਰਫ ਬਾਲੀਵੁੱਡ ਸਟਾਰਸ ਨੂੰ ਸੋਸ਼ਲ ਮੀਡੀਆ 'ਤੇ ਐਕਟਿਵ ਕਰ ਦਿੱਤਾ ਹੈ। ਸਗੋਂ ਆਪਣੀ ਭਾਸ਼ਾ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਇਸ ਸੂਬੇ 'ਚ ਹੁਣ ਕੋਰੋਨਾ ਜਾਂਚ ਕਰਵਾਉਣ ਲਈ ਡਾਕਟਰ ਦੇ ਸਲਾਹ ਦੀ ਜ਼ਰੂਰਤ ਨਹੀਂ
ਦੇਸ਼ ਵਿੱਚ ਜਾਰੀ ਕਿਸਾਨ ਅੰਦੋਲਨ 'ਤੇ ਵੀ ਕੰਗਨਾ ਨੇ ਆਪਣੇ ਵਿਚਾਰ ਰੱਖੇ ਹਨ ਪਰ ਵਿਚਾਰ ਰੱਖਦੇ-ਰੱਖਦੇ ਉਨ੍ਹਾਂ ਨੇ ਕੁੱਝ ਅਜਿਹਾ ਕਹਿ ਦਿੱਤਾ ਕਿ ਵੱਡਾ ਬਵਾਲ ਖੜਾ ਹੋ ਗਿਆ। ਉਨ੍ਹਾਂ ਨੇ ਸ਼ਾਹੀਨ ਬਾਗ ਵਾਲੀ ਦਾਦੀ ਨੂੰ ਲੈ ਕੇ ਭੱਦੀ ਟਿੱਪਣੀ ਕਰ ਦਿੱਤੀ। ਇਸ ਮੁੱਦੇ 'ਤੇ ਦਿਲਜੀਤ ਦੋਸਾਂਝ ਨਾਲ ਲੰਬਾ ਟਵਿੱਟਰ ਵਾਰ ਖੇਡ ਚੁੱਕੀ ਕੰਗਨਾ ਨੂੰ ਹੁਣ ਸਵਰਾ ਭਾਸਕਰ ਨੇ ਆਪਣੇ ਨਿਸ਼ਾਨੇ 'ਤੇ ਲੈ ਲਿਆ ਹੈ। ਕੰਗਨਾ ਦੇ ਬਿਆਨਾਂ 'ਤੇ ਸਵਰਾ ਭਾਸਕਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਇੱਕ ਨਿਊਜ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਸਵਰਾ ਭਾਸਕਰ ਨੇ ਕੰਗਨਾ ਦੇ ਬਿਆਨਾਂ ਨੂੰ ਘੱਟੀਆ ਅਤੇ ਅਪਮਾਨਜਨਕ ਕਰਾਰ ਦਿੱਤਾ ਹੈ। ਉਹ ਕਹਿੰਦੀ ਹੈ- ਕੰਗਣੇ ਦੇ ਇਹ ਬਿਆਨ ਘੱਟੀਆ ਹਨ। ਕੰਗਨਾ ਦਾ ਕੰਮ ਹੀ ਜ਼ਹਿਰ ਫੈਲਾਉਣਾ ਰਹਿ ਗਿਆ ਹੈ। ਉਨ੍ਹਾਂ ਦਾ ਹਰ ਟਵੀਟ ਕਿਸੇ ਨਾ ਕਿਸੇ ਏਜੰਡੇ ਤੋਂ ਪ੍ਰੇਰਿਤ ਰਹਿੰਦਾ ਹੈ।
ਉਹ ਕਹਿੰਦੀ ਹੈ- ਮੈਨੂੰ ਇਸ ਗੱਲ ਤੋਂ ਜ਼ਿਆਦਾ ਤਕਲੀਫ ਹੈ ਕਿ ਕੰਗਨਾ ਬਜ਼ੁਰਗਾਂ ਖ਼ਿਲਾਫ਼ ਕਿਹੋਂ ਜਿਹੀ ਭਾਸ਼ਾ ਦਾ ਇਸਤੇਮਾਲ ਕਰ ਰਹੀ ਹੈ। ਉਸ ਨੇ ਜਯਾ ਬੱਚਨ ਜੀ ਅਤੇ ਦੂਜੇ ਸੀਨੀਅਰਸ ਲਈ ਕਿਹਾ ਹੈ , ਇਹ ਸਿੱਧੇ-ਸਿੱਧੇ ਬਦਤਮੀਜੀ ਹੈ। ਉਥੇ ਹੀ ਕੰਗਨਾ ਦੇ 100 ਰੁਪਏ ਵਾਲੇ ਬਿਆਨ 'ਤੇ ਰੀਐਕਟ ਕਰਦੇ ਹੋਏ ਸਵਰਾ ਨੇ ਕਿਹਾ- ਮਹਿੰਦਰ ਕੌਰ ਜੀ ਲਈ ਕੰਗਨਾ ਨੇ ਜਿਹੋ ਜਿਹੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਉਹ ਬਹੁਤ ਘਿਣਾਉਣੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।