SYL ਮੁੱਦੇ ''ਤੇ ਹਰਿਆਣਾ ਅਤੇ ਪੰਜਾਬ ਦਰਮਿਆਨ ਨਹੀਂ ਨਿਕਲ ਸਕਿਆ ਕੋਈ ਮੱਧਮ ਮਾਰਗ

03/16/2020 2:54:52 PM

ਨਵੀਂ ਦਿੱਲੀ— ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਅਤੇ ਹਰਿਆਣਾ, ਸਤਲੁਜ ਯਮੁਨਾ ਸੰਪਰਕ ਨਹਿਰ (ਐੱਸ.ਵਾਈ.ਐੱਲ.) ਮੁੱਦੇ ਦੇ ਹੱਲ ਨੂੰ ਲੈ ਕੇ ਕੋਈ ਮੱਧਮ ਮਾਰਗ ਕੱਢਣ 'ਤੇ ਸਹਿਮਤ ਨਹੀਂ ਹੈ। ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਜਵਾਬ 'ਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਨੂੰ ਨਿਰਦੇਸ਼ ਦਿੱਤਾ ਸੀ ਕਿ ਐੱਸ.ਵਾਈ.ਐੱਲ. ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਨਾਲ ਗੱਲਬਾਤ 'ਤੇ ਕੋਈ ਮੱਧਮ ਮਾਰਗ ਕੱਢਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਕੇਂਦਰ ਨੇ ਦੋਹਾਂ ਸੂਬਿਆਂ ਨਾਲ ਗੱਲਬਾਤ ਕੀਤੀ ਸੀ। 

ਉਨ੍ਹਾਂ ਨੇ ਕਿਹਾ ਕਿ ਇਸ ਗੱਲਬਾਤ 'ਚ ਦੋਵੇਂ ਹੀ ਰਾਜ ਕੋਈ ਮੱਧਮ ਮਾਰਗ ਕੱਢਣ 'ਤੇ ਸਹਿਮਤ ਨਹੀਂ ਹੈ। ਸ਼ੇਖਾਵਤ ਨੇ ਕਿਹਾ ਕਿ ਕੇਂਦਰ ਹੁਣ ਇਸ ਬਾਰੇ ਸੁਪਰੀਮ ਕੋਰਟ ਨੂੰ ਦੋਹਾਂ ਸੂਬਿਆਂ ਦੇ ਪੱਖ ਤੋਂ ਜਾਣੂੰ ਕਰਵਾ ਦੇਵੇਗਾ। ਦੱਸਣਯੋਗ ਹੈ ਕਿ ਐੱਸ.ਵਾਈ.ਐੱਲ. ਦੇ ਅਧੀਨ ਪੰਜਾਬ ਦੀ ਸਤੁਲਜ ਨਦੀ ਨੂੰ ਨਹਿਰ ਰਾਹੀਂ ਹਰਿਆਣਾ 'ਚ ਯਮੁਨਾ ਨਦੀ ਨਾਲ ਜੋੜੇ ਜਾਣ ਦਾ ਟੀਚਾ ਹੈ। ਇਹ ਯੋਜਨਾ ਵੱਖ-ਵੱਖ ਕਾਰਨਾਂ ਕਰ ਕੇ ਕਈ ਦਹਾਕਿਆਂ ਤੋਂ ਲਟਕੀ ਪਈ ਹੈ। ਇਹ ਮਾਮਲਾ ਮੌਜੂਦਾ ਸਮੇਂ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਹੈ ਅਤੇ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਹੱਲ ਕੱਢਣ ਲਈ ਕੇਂਦਰ ਨੂੰ ਦੋਹਾਂ ਰਾਜਾਂ ਨਾਲ ਗੱਲਬਾਤ ਕਰਨ ਦਾ ਨਿਰਦੇਸ਼ ਦਿੱਤਾ ਸੀ।


DIsha

Content Editor

Related News