ਸ਼ੁਭੇਂਦੂ ਅਧਿਕਾਰੀ ਨੂੰ ਰਾਜ ਭਵਨ ਦੇ ਬਾਹਰ ਧਰਨੇ ਦੀ ਮਿਲੀ ਆਗਿਆ
Thursday, Jul 04, 2024 - 12:26 AM (IST)
ਕੋਲਕਾਤਾ, (ਭਾਸ਼ਾ)- ਕਲਕੱਤਾ ਹਾਈ ਕੋਰਟ ਨੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਤੇ ਹੋਰਾਂ ਨੂੰ 14 ਜੁਲਾਈ ਨੂੰ ਰਾਜ ਭਵਨ ਦੇ ਬਾਹਰ 4 ਘੰਟੇ ਲਈ ਸ਼ਾਂਤਮਈ ਧਰਨਾ ਦੇਣ ਦੀ ਬੁੱਧਵਾਰ ਆਗਿਆ ਦੇ ਦਿੱਤੀ।
ਨੰਦੀਗ੍ਰਾਮ ਤੋਂ ਭਾਜਪਾ ਦੇ ਵਿਧਾਇਕ ਅਧਿਕਾਰੀ ਨੇ ਹਾਈ ਕੋਰਟ ਨੂੰ ਵਿਰੋਧੀ ਪਾਰਟੀ ਦੇ ਵਰਕਰਾਂ ’ਤੇ ਚੋਣਾਂ ਤੋਂ ਬਾਅਦ ਦੀ ਕਥਿਤ ਹਿੰਸਾ ਦੇ ਵਿਰੋਧ ’ਚ ਰਾਜ ਭਵਨ ਦੀ ਉਸੇ ਥਾਂ ’ਤੇ ਧਰਨਾ ਦੇਣ ਦੀ ਇਜਾਜ਼ਤ ਦੇਣ ਲਈ ਪ੍ਰਾਰਥਨਾ ਕੀਤੀ ਸੀ ਜਿੱਥੇ ਤ੍ਰਿਣਮੂਲ ਕਾਂਗਰਸ ਨੇ ਅਕਤੂਬਰ 2023 ਵਿਚ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਜਸਟਿਸ ਅੰਮ੍ਰਿਤਾ ਸਿਨ੍ਹਾ ਨੇ ਇਸ ਸ਼ਰਤ ਨਾਲ 14 ਜੁਲਾਈ ਨੂੰ ਵੱਧ ਤੋਂ ਵੱਧ 300 ਵਿਅਕਤੀਆਂ ਨਾਲ 4 ਘੰਟੇ ਲਈ ਧਰਨਾ ਦੇਣ ਦੀ ਆਗਿਆ ਦਿੱਤੀ ਕਿ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਅਤੇ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਉੱਥੇ ਨਹੀਂ ਪਹੁੰਚੇਗਾ।