ਦਰਦਨਾਕ ਹਾਦਸਾ : ਪੁਣੇ-ਨਾਸਿਕ ਹਾਈਵੇ 'ਤੇ ਤੇਜ਼ ਰਫਤਾਰ SUV ਨੇ 17 ਔਰਤਾਂ ਨੂੰ ਕੁਚਲਿਆ, 5 ਦੀ ਮੌਤ
02/14/2023 1:11:13 PM

ਪੁਣੇ- ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇ 'ਤੇ ਸੋਮਵਾਰ ਦੇਰ ਰਾਤ ਨੂੰ ਇਕ ਦਰਦਾਨਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ, ਇਕ ਤੇਜ਼ ਰਫਤਾਰ ਐੱਸ.ਯੂ.ਵੀ. ਨੇ ਸੜਕ ਪਾਰ ਕਰ ਰਹੀਆਂ 17 ਔਰਤਾਂ ਨੂੰ ਕੁਚਲ ਦਿੱਤਾ। ਇਸ ਘਟਨਾ 'ਚ 5 ਔਰਤਾਂ ਦੀ ਮੌਤ ਹੋ ਗਈ ਹੈ ਜਦਕਿ 3 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ- ਗੂਗਲ ਲਈ ਚੁਣੌਤੀ ਬਣਿਆ Chat GPT, ਚੁਟਕੀਆਂ 'ਚ ਹੱਲ ਕਰਦੈ ਹਰ ਸਵਾਲ, ਜਾਣੋ ਕਿਵੇਂ ਕਰਦਾ ਹੈ ਕੰਮ
ਪੁਲਸ ਮੁਤਾਬਕ, ਇਹ ਘਟਨਾ ਸੋਮਵਾਰ ਰਾਤ ਨੂੰ ਕਰੀਬ 11 ਵਜੇ ਸ਼ਿਰੋਲੀ ਪਿੰਡ ਨੇੜੇ ਹੋਈ। ਇੱਥੇ 17 ਔਰਤਾਂ ਹਾਈਵੇ ਪਾਰ ਕਰਨ ਦੀ ਕਸ਼ਿਸ਼ ਕਰ ਰਹੀਆਂ ਸਨ। ਇਹ ਸਾਰੀਆਂ ਔਰਤਾਂ 50 ਕਿਲੋਮੀਟਰ ਦੂਰੋਂ ਪੂਣੇ ਸ਼ਹਿਰ ਤੋਂ ਆਈਆਂ ਸਨ ਅਤੇ ਹਾਈਵੇ ਦੇ ਦੂਜੇ ਪਾਸੇ ਸਥਿਤ ਮੈਰਿਜ ਹਾਲ 'ਚ ਕੈਟਰਿੰਗ ਦੇ ਕੰਮ ਲਈ ਜਾ ਰਹੀਆਂ ਸਨ। ਜਦੋਂ ਇਹ ਮਹਿਲਾਵਾਂ ਸੜਕ ਪਾਰ ਕਰ ਰਹੀਆਂ ਸਨ, ਠੀਕ ਉਸੇ ਸਮੇਂ ਪੁਣੇ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਐੱਸ.ਯੂ.ਵੀ. ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਐੱਸ.ਯੂ.ਵੀ. ਦੇ ਡਰਾਈਵਰ ਨੇ ਕਾਰ ਦੀ ਸਪੀਡ ਹੋਰ ਵਧਾ ਲਈ ਅਤੇ ਯੂ-ਟਰਨ ਲੈ ਕੇ ਵਾਪਸ ਪੁਣੇ ਵੱਲ ਚਲਾ ਗਿਆ।
ਇਹ ਵੀ ਪੜ੍ਹੋ- ਨਵੇਂ iPhone 'ਚ ਮਿਲੇਗਾ Type-C ਪੋਰਟ ਪਰ ਨਹੀਂ ਚੱਲੇਗਾ ਐਂਡਰਾਇਡ ਵਾਲਾ ਚਾਰਜਰ, ਜਾਣੋ ਕਾਰਨ
ਇਸ ਘਟਨਾ 'ਚ ਜਿੱਥੇ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਉੱਥੇ ਹੀ ਤਿੰਨ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਤਿੰਨ ਹੋਰ ਔਰਤਾਂ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਇਸ ਮਾਮਲੇ 'ਚ ਐੱਸ.ਯੂ.ਵੀ. ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਚੈਟਬਾਟ ਦੀ ਜੰਗ 'ਚ ਚੀਨ ਦੀ ਐਂਟਰੀ, Google ਤੇ ChatGTP ਨੂੰ ਦੇਵੇਗਾ ਟੱਕਰ