ਡਾ. ਮਨਮੋਹਨ ਸਿੰਘ ਦੀ ਰਾਜ ਸਭਾ ਲਈ ਮੁੜ ਨਾਮਜ਼ਦਗੀ ’ਤੇ ਸਸਪੈਂਸ!

Thursday, Feb 08, 2024 - 11:12 AM (IST)

ਡਾ. ਮਨਮੋਹਨ ਸਿੰਘ ਦੀ ਰਾਜ ਸਭਾ ਲਈ ਮੁੜ ਨਾਮਜ਼ਦਗੀ ’ਤੇ ਸਸਪੈਂਸ!

ਨਵੀਂ ਦਿੱਲੀ- ਜਿਵੇਂ-ਜਿਵੇਂ ਰਾਜ ਸਭਾ ਦੀਆਂ 56 ਸੀਟਾਂ ਲਈ ਨਾਮਜ਼ਦਗੀਆਂ ਦੀ ਤਾਰੀਖ਼ ਨੇੜੇ ਆ ਰਹੀ ਹੈ, ਬਹੁਤ ਸਾਰੇ ਦਾਅਵੇਦਾਰਾਂ ਦੇ ਦਿਲਾਂ ਦੀ ਧੜਕਣ ਵਧਦੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਪਾਰਟੀ ਨੇ ਅਜੇ ਤਕ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ। ਖਬਰਾਂ ਹਨ ਕਿ ਸਾਬਕਾ ਪੀ. ਐੱਮ. ਡਾ. ਮਨਮੋਹਨ ਸਿੰਘ ਹੁਣ ਸਿਹਤ ਕਾਰਨਾਂ ਕਰ ਕੇ ਰਾਜ ਸਭਾ ਦੀ ਚੋਣ ਲੜਨ ਤੋਂ ਇਨਕਾਰ ਕਰ ਸਕਦੇ ਹਨ। ਕਾਂਗਰਸ ਇਕ ਹਮਲਾਵਰ ਆਗੂ ਨੂੰ ਰਾਜ ਸਭਾ 'ਚ ਭੇਜਣਾ ਚਾਹੁੰਦੀ ਹੈ ਪਰ ਡਾ. ਮਨਮੋਹਨ ਸਿੰਘ ਨੂੰ ਸੀਟ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੁੰਦੀ । ਉਹ ਉਨ੍ਹਾਂ ਦੇ ਆਖਰੀ ਸ਼ਬਦ ਦੀ ਉਡੀਕ ਕਰ ਰਹੀ ਹੈ। ਇਸ ਸਾਲ ਕਾਂਗਰਸ ਦੇ 11 ਰਾਜ ਸਭਾ ਮੈਂਬਰ ਸੇਵਾਮੁਕਤ ਹੋ ਰਹੇ ਹਨ । ਇਸ ਗੱਲ ਦੀ ਭਾਰੀ ਸੰਭਾਵਨਾ ਹੈ ਕਿ ਜੇ ਬਿਹਾਰ ਤੋਂ ਇਸ ਦੇ ਸੇਵਾਮੁਕਤ ਮੈਂਬਰ ਅਖਿਲੇਸ਼ ਪ੍ਰਸਾਦ ਸਿੰਘ ਨੂੰ ਟਿਕਟ ਮਿਲਦੀ ਹੈ ਤਾਂ ਉਹ ਇਹ ਗਿਣਤੀ ਬਰਕਰਾਰ ਰੱਖ ਸਕੇਗੀ।

ਇਹ ਵੀ ਪੜ੍ਹੋ- ਜਿਸ ਕਾਂਗਰਸ ਨੂੰ ਆਪਣੇ ਨੇਤਾ ਦੀ ਗਰੰਟੀ ਨਹੀਂ, ਉਹ ਮੇਰੀ ਗਰੰਟੀ 'ਤੇ ਸਵਾਲ ਚੁੱਕ ਰਹੇ: PM ਮੋਦੀ

ਇਹ ਵੀ ਖਬਰਾਂ ਹਨ ਕਿ ਝਾਰਖੰਡ ਤੋਂ ਇਸ ਵਾਰ ਕਾਂਗਰਸ ਨੂੰ ਇਕ ਸੀਟ ਮਿਲ ਸਕਦੀ ਹੈ ਪਰ ਝਾਰਖੰਡ ਮੁਕਤੀ ਮੋਰਚਾ ਦੀ ਲੀਡਰਸ਼ਿਪ ਸਰਫਰਾਜ਼ ਅਹਿਮਦ ਨੂੰ ਰਾਜ ਸਭਾ ’ਚ ਭੇਜਣਾ ਚਾਹੁੰਦੀ ਹੈ। ਸਰਫਰਾਜ਼ ਨੇ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਲਈ ਵਿਧਾਨ ਸਭਾ ਦੀ ਛੱਡ ਦਿੱਤੀ ਸੀ ਪਰ ਹੁਣ ਜਦੋਂ ਚੰਪਾਈ ਸੋਰੇਨ ਸੀ. ਐੱਮ. ਬਣ ਗਏ ਹਨ ਤਾਂ ਸਰਫਰਾਜ਼ ਆਪਣੀ ਹੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ । ਇਸ ਹਾਲਤ ’ਚ ਰਾਜ ਸਭਾ ਦੀ ਸੀਟ ਕਾਂਗਰਸ ਕੋਲ ਜਾ ਸਕਦੀ ਹੈ।

ਇਹ ਵੀ ਪੜ੍ਹੋ- ਦਰਵਾਜ਼ੇ 'ਤੇ ਮੌਤ ਕਰ ਰਹੀ ਸੀ ਉਡੀਕ, ਖੇਡ-ਖੇਡ 'ਚ 10 ਸਾਲ ਦੇ ਬੱਚੇ ਦੀ ਗਈ ਜਾਨ

ਹਿਮਾਚਲ ਪ੍ਰਦੇਸ਼ ’ਚ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਲਈ ਰਸਤਾ ਸੌਖਾ ਨਹੀਂ ਹੈ ਕਿਉਂਕਿ ਕਾਂਗਰਸ ਕੋਲ ਗਿਣਤੀ ਪੱਖੋਂ ਤਾਕਤ ਹੈ। ਇਸ ਲਈ ਉਨ੍ਹਾਂ ਨੂੰ ਜਾਂ ਤਾਂ ਲੋਕ ਸਭਾ ਦੀਆਂ ਚੋਣਾਂ ਖਤਮ ਹੋਣ ਤੱਕ ਉਡੀਕ ਕਰਨੀ ਪਏਗੀ ਜਾਂ ਫਿਰ ਹਾਈ ਕਮਾਂਡ ਦੇ ਫੈਸਲੇ ਅਨੁਸਾਰ ਕਿਸੇ ਹੋਰ ਸੂਬੇ ’ਚ ਸੀਟ ਦੀ ਭਾਲ ਕਰਨੀ ਪਵੇਗੀ। ਹਰਿਆਣਾ ਤੋਂ ਭਾਜਪਾ ਦੇ ਡੀ.ਪੀ ਵਤਸ ਸੇਵਾਮੁਕਤ ਹੋ ਰਹੇ ਹਨ । ਪਾਰਟੀ ਇਹ ਸੀਟ ਬਰਕਰਾਰ ਰੱਖਣ ਲਈ ਤਿਆਰ ਹੈ। ਕਿਸੇ ਨੂੰ ਯਕੀਨ ਨਹੀਂ ਕਿ ਵਤਸ ਨੂੰ ਦੁਬਾਰਾ ਨਾਮਜ਼ਦਗੀ ਮਿਲੇਗੀ ਜਾਂ ਕੋਈ ਨਵਾਂ ਚਿਹਰਾ ਆਵੇਗਾ।

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ

ਭਾਜਪਾ ਉੱਤਰਾਖੰਡ ਵਿੱਚ ਸੀਟ ਬਰਕਰਾਰ ਰੱਖੇਗੀ । ਪਾਰਟੀ ਦੇ ਸੀਨੀਅਰ ਨੇਤਾ ਅਨਿਲ ਬਲੂਨੀ ਆਪਣੀ ਸੀਟ ਬਰਕਰਾਰ ਰੱਖ ਸਕਦੇ ਹਨ। ਉਹ ਭਾਜਪਾ ਦੇ ਮੀਡੀਆ ਮੁਖੀ ਹਨ । ਉਨ੍ਹਾਂ ਚੰਗਾ ਕੰਮ ਕੀਤਾ ਹੈ। ਪੰਜਾਬ ਵਿੱਚ ਇਸ ਵਾਰ 2 ਸਾਲ ਬਾਅਦ ਹੋਣ ਵਾਲੀ ਚੋਣ ਨਹੀਂ ਹੋ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News