ਸੰਸਦ ''ਚ ਸਾਰੀ ਰਾਤ ਧਰਨਾ ਦੇਣਗੇ ਮੁਅੱਤਲ ਸੰਸਦ ਮੈਂਬਰ

Monday, Sep 21, 2020 - 10:50 PM (IST)

ਸੰਸਦ ''ਚ ਸਾਰੀ ਰਾਤ ਧਰਨਾ ਦੇਣਗੇ ਮੁਅੱਤਲ ਸੰਸਦ ਮੈਂਬਰ

ਨਵੀਂ ਦਿੱਲੀ - ਰਾਜ ਸਭਾ 'ਚ ਐਤਵਾਰ ਨੂੰ ਹੋਏ ਹੰਗਾਮੇ ਦੀ ਗੂੰਜ ਸੋਮਵਾਰ ਨੂੰ ਵੀ ਸੁਣਾਈ ਦਿੱਤੀ ਅਤੇ ਵਿਰੋਧੀ ਧਿਰ ਦੇ ਅੱਠ ਮੈਬਰਾਂ ਨੂੰ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਹੋਣ ਤੋਂ ਬਾਅਦ ਤੋਂ ਹੀ ਸਾਰੇ ਸੰਸਦ ਮੈਂਬਰ ਵਿਰੋਧ ਸਵਰੂਪ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਬੈਠ ਗਏ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਡੋਲਾ ਸੇਨ ਨੇ ਸੰਸਦ ਭਵਨ ਕੰਪਲੈਕਸ 'ਚ ਬੈਠ ਕੇ ਗੀਤ ਵੀ ਗਾਇਆ। ਉਥੇ ਹੀ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕੱਲ ਰਾਜ ਸਭਾ 'ਚ ਬਿਨਾਂ ਵੋਟ ਬਿੱਲ ਪਾਸ ਕੀਤੇ ਗਏ, ਜਿਸ ਦੇ ਖ਼ਿਲਾਫ਼ ਵਿਰੋਧੀ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ। ਸਰਕਾਰ ਅਤੇ ਪ੍ਰੀਜ਼ਾਈਡਿੰਗ ਅਫਸਰ ਦੀ ਗਲਤੀ ਹੈ ਪਰ ਵਿਰੋਧੀ ਸੰਸਦ ਮੈਂਬਰਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ।

ਮੁਅੱਤਲ ਹੋਣ ਵਾਲੇ ਸੰਸਦ ਮੈਂਬਰਾਂ 'ਚ ਡੈਰੇਕ ਓ ਬ੍ਰਾਇਨ (ਤ੍ਰਿਣਮੂਲ ਕਾਂਗਰਸ), ਸੰਜੇ ਸਿੰਘ (ਆਮ ਆਦਮੀ ਪਾਰਟੀ), ਰਾਜੂ ਸਾਟਵ (ਕਾਂਗਰਸ), ਕੇ ਕੇ ਰਾਗੇਸ਼ (ਸੀ.ਪੀ.ਆਈ.-ਐੱਮ), ਰਿਪੁਣ ਬੋਰਾ (ਕਾਂਗਰਸ), ਡੋਲਾ ਸੇਨ  (ਤ੍ਰਿਣਮੂਲ ਕਾਂਗਰਸ), ਸਈਅਦ ਨਾਸਿਰ ਹੁਸੈਨ (ਕਾਂਗਰਸ), ਐਲਮਾਰਾਮ ਕਰੀਮ (ਸੀ.ਪੀ.ਆਈ.-ਐੱਮ) ਹਨ। ਦੱਸ ਦਈਏ ਕਿ ਸੋਮਵਾਰ ਨੂੰ ਸਪੀਕਰ ਵੈਂਕਈਆ ਨਾਇਡੂ ਦੇ ਮੈਬਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਮੈਬਰਾਂ ਦੇ ਸਦਨ ਤੋਂ ਬਾਹਰ ਨਹੀਂ ਜਾਣ ਅਤੇ ਸਦਨ 'ਚ ਹੰਗਾਮਾ ਜਾਰੀ ਰਹਿਣ ਕਾਰਨ ਸਦਨ ਦੀ ਕਾਰਵਾਈ 'ਚ ਵਾਰ-ਵਾਰ  ਰੁਕਾਵਟ ਆਈ ਅਤੇ ਚਾਰ ਵਾਰ ਅੜਿੱਕਾ ਪਾਉਣ ਤੋਂ ਬਾਅਦ ਆਖਰਕਾਰ: ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਡਿਪਟੀ ਸਪੀਕਰ ਹਰਿਵੰਸ਼ ਖਿਲਾਫ ਵਿਰੋਧੀ ਧਿਰ ਦੇ ਅਵਿਸ਼ਵਾਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਇਹ ਸਹੀ ਫਾਰਮੈਟ 'ਚ ਨਹੀਂ ਸੀ।


author

Inder Prajapati

Content Editor

Related News