ਜੈਸ਼-ਏ-ਮੁਹੰਮਦ ਦਾ ਸ਼ੱਕੀ ਮੈਂਬਰ ਗ੍ਰਿਫ਼ਤਾਰ ! ਮੋਬਾਈਲ ਫੋਨ ’ਚੋਂ ਮਸੂਦ ਅਜ਼ਹਰ ਦੇ ਭਾਸ਼ਣਾਂ ਦੀਆਂ ਆਡੀਓ ਕਲਿੱਪਾਂ ਮਿਲੀਆਂ

Saturday, Oct 24, 2026 - 06:58 PM (IST)

ਜੈਸ਼-ਏ-ਮੁਹੰਮਦ ਦਾ ਸ਼ੱਕੀ ਮੈਂਬਰ ਗ੍ਰਿਫ਼ਤਾਰ ! ਮੋਬਾਈਲ ਫੋਨ ’ਚੋਂ ਮਸੂਦ ਅਜ਼ਹਰ ਦੇ ਭਾਸ਼ਣਾਂ ਦੀਆਂ ਆਡੀਓ ਕਲਿੱਪਾਂ ਮਿਲੀਆਂ

ਮੁੰਬਈ, (ਏਜੰਸੀ)- ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ ਨੇ ਕੇਂਦਰੀ ਮੁੰਬਈ ਦੇ ਮਾਹਿਮ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਕ ਸ਼ੱਕੀ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਮੁਲਜ਼ਮ ਦੀ ਪਛਾਣ ਮੁਹੰਮਦ ਹਸਨ ਅਬੂ ਸਰਮਦ ਅਖਤਰ ਵਜੋਂ ਹੋਈ ਹੈ। ਉਹ ਰੈਪਿਡੋ ਰਾਈਡਰ ਵਜੋਂ ਕੰਮ ਕਰਦਾ ਸੀ ਤੇ ਪਰਫਿਊਮ ਵੀ ਵੇਚਦਾ ਸੀ।
ਉਸ ’ਤੇ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਵਿਚਾਰਾਂ ਦਾ ਪ੍ਰਚਾਰ ਕਰਨ, ਫਿਰਕੂ ਨਫ਼ਰਤ ਭੜਕਾਉਣ ਤੇ ਦੇਸ਼ ਵਿਰੋਧੀ ਸੰਦੇਸ਼ ਫੈਲਾਉਣ ਦਾ ਦੋਸ਼ ਹੈ। ਜਾਂਚ ਦੌਰਾਨ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਉਸ ਦੇ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਖਾਤਿਆਂ ’ਤੇ ਜੇਹਾਦ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਦਾ ਸਮਰਥਨ ਕਰਨ ਵਾਲੇ ਮੈਸੇਜ ਮਿਲੇ ਹਨ। ਇਸ ਸਮੱਗਰੀ ’ਚ ਕਥਿਤ ਤੌਰ ’ਤੇ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੇ ਭਾਸ਼ਣਾਂ ਦੀਆਂ ਆਡੀਓ ਕਲਿੱਪਾਂ ਵੀ ਸ਼ਾਮਲ ਹਨ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਅਖਤਰ ਨੇ ਬਾਬਰੀ ਮਸਜਿਦ ਸਮੇਤ ਵੱਖ-ਵੱਖ ਮੁੱਦਿਆਂ ’ਤੇ ਅਜ਼ਹਰ ਦੇ ਭੜਕਾਊ ਭਾਸ਼ਣਾਂ ਦੀਆਂ ਆਡੀਓ ਰਿਕਾਰਡਿੰਗਾਂ ਸਾਂਝੀਆਂ ਕਰਨ ਲਈ ਟੈਲੀਗ੍ਰਾਮ ਗਰੁੱਪ ਦੀ ਵਰਤੋਂ ਕੀਤੀ ਸੀ।


author

Shubam Kumar

Content Editor

Related News