ਕੇਰਲ ’ਚ ਮੰਕੀਪਾਕਸ ਦਾ ਸ਼ੱਕੀ ਮਾਮਲਾ ਆਇਆ ਸਾਹਮਣੇ, ਜਾਂਚ ਲਈ ਭੇਜੇ ਗਏ ਨਮੂਨੇ

07/14/2022 11:18:07 AM

ਤਿਰੂਵਨੰਤਪੁਰਮ– ਕੇਰਲ ’ਚ ਵਿਦੇਸ਼ ਤੋਂ ਪਰਤੇ ਇਕ ਵਿਅਕਤੀ ’ਚ ਮੰਕੀਪਾਕਸ ਦੇ ਲੱਛਣ ਦਿੱਸਣ ਤੋਂ ਬਾਅਦ ਉਸ ਨੂੰ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਮਰੀਜ਼ ਦੇ ਨਮੂਨੇ ਇਕੱਠੇ ਕੀਤੇ ਗਏ ਹਨ ਅਤੇ ਜਾਂਚ ਲਈ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ ਭੇਜੇ ਗਏ ਹਨ।

ਇਹ ਵੀ ਪੜ੍ਹੋ- ਮੰਕੀਪਾਕਸ ਦੇ ਪ੍ਰਸਾਰ ਨੂੰ ਲੈ ਕੇ WHO ਦਾ ਅਹਿਮ ਬਿਆਨ, ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ

ਸਿਹਤ ਮੰਤਰੀ ਵੀਨਾ ਨੇ ਦੱਸਿਆ ਕਿ ਜਾਂਚ ਨਤੀਜੇ ਮਿਲਣ ਮਗਰੋਂ ਮੰਕੀਪਾਕਸ ਦੀ ਪੁਸ਼ਟੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ’ਚ ਮੰਕੀਪਾਕਸ ਦੇ ਲੱਛਣ ਦੇਖੇ ਗਏ ਹਨ ਅਤੇ ਵਿਦੇਸ਼ ’ਚ ਇਸ ਵਾਇਰਸ ਦੇ ਇਕ ਮਰੀਜ਼ ਦੇ ਕਰੀਬੀ ਸੰਪਰਕ ਵਿਚ ਸੀ। ਉਨ੍ਹਾਂ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। 

ਕਿਵੇਂ ਫੈਲਦਾ ਹੈ ਮੰਕੀਪਾਕਸ

ਇਹ ਵੀ ਪੜ੍ਹੋ- ਭਾਰਤ ’ਚ ਮੰਕੀਪਾਕਸ ਦੀ ਦਸਤਕ; 5 ਸਾਲ ਦੀ ਬੱਚੀ ’ਚ ਦਿੱਸੇ ਲੱਛਣ, ਜਾਂਚ ਲਈ ਭੇਜੇ ਗਏ ਸੈਂਪਲ

ਓਧਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੁਤਾਬਕ ਮੰਕੀਪਾਕਸ ਪਸ਼ੂਆਂ ਤੋਂ ਮਨੁੱਖਾਂ ’ਚ ਫੈਲਣ ਵਾਲਾ ਇਕ ਇਨਫੈਕਟਿਡ ਰੋਗ ਹੈ ਅਤੇ ਇਸ ਦੇ ਲੱਛਣ ਚੇਚਕ ਦੇ ਮਰੀਜ਼ਾਂ ਵਰਗੇ ਹੁੰਦੇ ਹਨ। ਦੱਸ ਦੇਈਏ ਕਿ ਮੰਕੀਪਾਕਸ ਦਾ ਵਾਇਰਸ ਚਮੜੀ, ਮੂੰਹ, ਅੱਖਾਂ ਅਤੇ ਨੱਕ ਰਾਹੀ ਮਨੁੱਖੀ ਸਰੀਰ ’ਚ ਪ੍ਰਵੇਸ਼ ਕਰਦਾ ਹੈ। ਮੰਕੀਪੌਕਸ ਦੇ ਮਾਮਲੇ ਜਿਨ੍ਹਾਂ ਦੇਸ਼ਾਂ ’ਚ ਤੇਜ਼ੀ ਨਾਲ ਪੈਰ ਪਸਾਰ ਰਹੇ ਹਨ, ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤੀ ਜਾ ਰਹੀ ਹੈ। ਇਹ ਯੂਰਪ ਤੋਂ ਅਮਰੀਕਾ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ।

ਇਸ ਦੇ ਲੱਛਣ

ਬੁਖਾਰ,  ਸਿਰਦਰਦ, ਮਾਸਪੇਸ਼ੀਆਂ ਤੇ ਪਿੱਠ ’ਚ ਦਰਦ, ਗਲੇ ’ਚ ਸਮੱਸਿਆ, ਠੰਡ ਲੱਗਣੀ, ਥਕਾਵਟ ਅਤੇ ਸਰੀਰ ’ਤੇ ਦਾਣੇ।

ਇਹ ਵੀ ਪੜ੍ਹੋ- Monkeypox ਦੇ ਵਧਦੇ ਖ਼ਤਰੇ ਕਾਰਨ ਕੇਂਦਰ ਸਰਕਾਰ ਚਿੰਤਿਤ, ਸੂਬਿਆਂ ਲਈ ਜਾਰੀ ਕੀਤੀ ਗਾਈਡਲਾਈਨਜ਼


Tanu

Content Editor

Related News